The Khalas Tv Blog Punjab ਪੰਜਾਬ ‘ਚ ਅੱਜ ਤੋਂ ਮੁੜ ਸ਼ੁਰੂ ਹੋ ਸਕਦੀ ਹੈ ਰੇਲ ਸੇਵਾ
Punjab

ਪੰਜਾਬ ‘ਚ ਅੱਜ ਤੋਂ ਮੁੜ ਸ਼ੁਰੂ ਹੋ ਸਕਦੀ ਹੈ ਰੇਲ ਸੇਵਾ

 

‘ਦ ਖ਼ਾਲਸ ਬਿਊਰੋ :-  ਪੰਜਾਬ ਵਿੱਚ ਵੱਖ-ਵੱਖ 32 ਥਾਵਾਂ ‘ਤੇ  ਕਿਸਾਨ ਅੰਦੋਲਨ ਕਾਰਨ ਪਿਛਲੇ ਇੱਕ ਮਹੀਨੇ ਤੋਂ ਰੇਲਵੇ ਟ੍ਰੇਕ ਬੰਦ ਸਨ । ਜੋ ਕਿ 6 ਨਵੰਬਰ ਤੋਂ ਮੁੜ ਸ਼ੁਰੂ ਹੋਣ ਦੇ ਆਸਾਰ ਹਨ। ਰੇਲਵੇ ਵਿਭਾਗ ਦੇ ਚੇਅਰਮੈਨ ਵੱਲੋਂ ਵੀਰਵਾਰ ਨੂੰ ਕੀਤੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ ਕਿ ਧਰਨਾ ਦੇ ਰਹੇ ਕਿਸਾਨਾਂ ਨੇ ਵੀ 20 ਨਵੰਬਰ ਤਕ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।

ਪੰਜਾਬ ‘ਚ ਅੰਦੋਲਨ ਕਾਰਨ ਮੁੱਖ ਰੇਲਵੇ ਟ੍ਰੈਕ ਬੰਦ ਹਨ। ਜਿਸ ਕਾਰਨ ਜੰਮੂ ਤੇ ਕਟੜਾ ਲਈ ਰੇਲ ਸੇਵਾ ਬੰਦ ਪਈ ਹੈ। ਮਾਲ ਗੱਡੀਆ ਤੇ ਯਾਤਰੀ ਗੱਡੀਆਂ ਰੁਕੀਆਂ ਹੋਈਆਂ ਹਨ। ਇਸ ਦੌਰਾਨ ਰੇਲਵੇ ਨੂੰ 1200 ਕਰੋੜ ਦੇ ਕਰੀਬ ਆਰਥਿਕ ਨੁਕਸਾਨ ਝੱਲਣਾ ਪਿਆ ਹੈ।

ਵੀਰਵਾਰ ਨੂੰ ਪੰਜਾਬ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਬੀਜੇਪੀ ਲੀਡਰਾਂ ਨੇ ਵੀ ਰੇਲ ਮੰਤਰੀ ਨੂੰ ਰੇਲ ਸੇਵਾਵਾਂ ਬਹਾਲ ਕਰਨ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਰੇਲ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਕਿ 32 ਥਾਵਾਂ ‘ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ। ਜਿਨ੍ਹਾਂ ‘ ਉਨ੍ਹਾਂ ‘ਚੋਂ 15 ਥਾਵਾਂ ਖਾਲੀ ਕਰਵਾ ਲਈਆਂ ਗਈਆਂ ਹਨ। ਜਦਕਿ ਬਾਕੀ ਦੀਆਂ ਰਹਿੰਦੀਆਂ ਥਾਵਾਂ ਵੀ ਸ਼ੁੱਕਰਵਾਰ ਤੱਕ ਖਾਲੀ ਕਰਵਾ ਲਈਆਂ ਜਾਣਗੀਆਂ।

ਰੇਲਵੇ ਬੋਰਡ ਦੇ ਚੇਅਰਮੈਨ ਤੇ CEO ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਜਿਵੇਂ ਹੀ ਰੇਲਵੇ ਸਟੇਸ਼ਨ ਤੇ ਰੇਲਵੇ ਟ੍ਰੈਕਸ ਤੋਂ ਧਰਨਾ ਖ਼ਤਮ ਹੁੰਦੇ ਹੀ ਰੇਲਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

Exit mobile version