India

3 ਸਾਲਾ ਬੱਚੀ ਨੂੰ ਅਗਵਾ ਕਰਕੇ ਭੱਜਣ ਵਾਲੇ ਮੁਲਜ਼ਮ ਨੂੰ ਫੜਨ ਲਈ 200 ਕਿਲੋਮੀਟਰ ਤੱਕ ਭਜਾਈ ਰੇਲਗੱਡੀ

‘ਦ ਖ਼ਾਲਸ ਬਿਊਰੋ :- ਇੱਕ ਅਣਪਛਾਤੇ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਤਿੰਨ ਸਾਲ ਦੀ ਛੋਟੀ ਬੱਚੀ ਨੂੰ ਅਗਵਾ ਕਰਨ ਤੇ ਮਗਰੋਂ ਉਸ ਨੂੰ ਰੇਲਵੇ ਸਟੇਸ਼ਨ ਤੋਂ ਭੋਪਾਲ ਜਾਣ ਵਾਲੀ ਟ੍ਰੇਨ ‘ਤੇ ਸਵਾਰ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ਦੀ ਸਾਰੀ ਫੁਟੇਜ ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋ ਗਈ।

ਇਸ ਘਟਨ ਦੇ ਤੁਰੰਤ ਬਾਅਦ ਹੀ ਬੱਚੀ ਦੇ ਘਰ ਵਾਲਿਆ ਨੇ ਉਸ ਦੀ ਗੁਆਚਨ ਦੀ ਰਿਪੋਰਟ ਥਾਣੇ ਦੀ ਦਿੱਤੀ ਸੀ। ਜਿਸ ਮਗਰੋਂ ਪੁਲਿਸ ਹਰਕਤ ‘ਚ ਆਈ ਤੇ ਉਨ੍ਹਾਂ ਟ੍ਰੇਨ ਨੂੰ ਲਲਿਤਪੁਰ ਤੋਂ ਭੋਪਾਲ ਤੱਕ ਬਿਨਾਂ ਰੋਕੇ ਲਿਜਾਇਆ ਗਿਆ। ਬੱਚੀ ਨੂੰ ਅਗਵਾਕਾਰ ਦੇ ਹੱਥੋ ਸੁਰੱਖਿਅਤ ਬਚਾ ਲਿਆ ਗਿਆ, ਪਰ ਜਦੋਂ ਅਗਵਾ ਕਰਨ ਦਾ ਸੱਚ ਸਾਹਮਣੇ ਆਇਆ ਤਾਂ ਸਾਰੇ ਨੂੰ ਯਕੀਨ ਨਹੀਂ ਹੋਇਆ।

ਦਰਅਸਲ ਲਲਿਤਪੁਰ ਦੇ ਪੁਲਿਸ ਅਧਿਕਾਰੀ ਮਿਰਜ਼ਾ ਮੰਜਰ ਬੇਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ’25 ਅਕਤੂਬਰ ਦੀ ਸ਼ਾਮ ਇੱਕ ਔਰਤ ਵੱਲੋਂ ਰੇਲਵੇ ਪੁਲਿਸ ਨੂੰ ਖ਼ਬਰ ਦਿੱਤੀ ਕਿ ਉਸ ਦੀ ਤਿੰਨ ਸਾਲ ਦੀ ਬੱਚੀ ਨੂੰ ਅਗਵਾ ਕਰ ਲਿਆ ਗਿਆ ਹੈ। ਔਰਤ ਇਹ ਵੀ ਦੱਸਿਆ ਕਿ ਅਗਵਾ ਕਰਨ ਵਾਲੇ ਵਿਅਕਤੀ ਨੂੂੰ ਉਸ ਨੇ ਟ੍ਰੇਨ ‘ਚ ਚੱੜਦੇ ਹੋਏ ਵੇਖਿਆ। ਮਹਿਲਾ ਦੀ ਦਿੱਤੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਸਟੇਸ਼ਨ ਦੇ ਸੀਸੀਟੀਵੀ ਕੈਮਰਿਆ ਨੂੰ ਫਲੋਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਵਿਅਕਤੀ ਬੱਚੀ ਨੂੰ ਲੈ ਕੇ ਰਾਪਤੀਸਾਗਰ ਐਕਸਪ੍ਰੈਸ ਟ੍ਰੇਨ ‘ਤੇ ਚੱੜਿਆ ਹੈ। ਪੁਲਿਸ ਨੇ ਸਮਝਦਾਰੀ ਵਰਤਦੇ ਹੋਏ ਟ੍ਰੇਨ ਨੂੰ ਭੋਪਾਲ ਤੱਕ ਨਾਨ-ਸਟਾਪ ਚਲਾਏ ਜਾਣ ਦੇ ਹੁਕਮ ਦਿੱਤੇ, ਜਿਸ ‘ਤੇ ਪੁਲਿਸ ਨੇ ਭੋਪਾਲ ‘ਚ ਅਗਵਾਕਾਰ ਨੂੰ ਅਸਾਨੀ ਨਾਲ ਗ੍ਰਿਫਤਾਰ ਕੀਤਾ ਜਾ ਸਕੇ।

SP ਮੰਜਰ ਬੇਗ ਨੇ ਦੱਸਿਆ ਕਿ ਜਦੋਂ ਭੋਪਾਲ ‘ਚ ਟ੍ਰੇਨ ਢਾਈ ਘੰਟੇ ਦੇ ਨੇੜੇ ਰੂਕੀ ਰਹੀ ਤਾਂ ਪੁਲਿਸ ਪਹਿਲਾਂ ਤੋਂ ਹੀ ਅਲਰਟ ‘ਤੇ ਸੀ। ਟ੍ਰੇਨ ਤੋਂ ਬੱਚੀ ਨੂੰ ਅਸਾਨੀ ਨਾਲ ਬਰਾਮਦ ਕਰ ਲਿਆ ਗਿਆ, ਪਰ ਪੁਲਿਸ ਵੱਲੋਂ ਪੁੱਛੇ ਜਾਣ ‘ਤੇ ਅਗਵਾਕਾਰ ਬੱਚੀ ਦਾ ਪਿਓ ਹੀ ਸੀ। ਦੱਸਣਯੋਗ ਹੈ ਕਿ ਪਤੀ-ਪਤਨੀ ਦੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਪਤੀ ਆਪਣੀ ਬੱਚੀ ਨੂੰ ਲੈ ਕੇ ਭੱਜ ਗਿਆ, ਹਾਲਾਂਕਿ ਪਤਨੀ ਨੇ ਇਹ ਨਹੀਂ ਦੱਸਿਆ ਸੀ ਕਿ ਬੱਚੀ ਨੂੰ ਉਸਦਾ ਪਿਤਾ ਲੈ ਕੇ ਹੀ ਭੱਜਿਆ ਸੀ।

ਭਾਰਤੀ ਰੇਲਵੇ ਦੇ ਇਤਿਹਾਸ ਅਜੀਹਾ ਪਹਿਲੀ ਵਾਰ ਹੋਇਆ ਕਿ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਮੁਲਜ਼ਮ ਨੂੰ ਫੜ੍ਹਨ ਲਈ ਨਾਨ-ਸਟਾਪ ਟ੍ਰੇਨ ਭਜਾਈ। ਇਹ ਫਾਸਲਾ ਤਕਰੀਬਨ ਦੋ ਸੌ ਕਿਲੋਮੀਟਰ ਤੱਕ ਸੀ, ਜਿਸ ਦੌਰਾਨ ਟ੍ਰੇਨ ਨੂੰ ਕਿਤੇ ਵੀ ਰੋਕਿਆ ਨਹੀਂ ਗਿਆ।