India

ਚੱਲ ਦੀ ਟ੍ਰੇਨ ਵਿੱਚ ਲੱਗੀ ਜ਼ਬਰਦਸਤ ਅੱਗ ! ਯਾਤਰੀਆਂ ਨੇ ਚੱਲ ਦੀ ਟ੍ਰੇਨ ਤੋਂ ਛਾਲਾਂ ਮਾਰੀਆਂ

 

ਬਿਉਰੋ ਰਿਪੋਰਟ : ਇਟਾਵਾ ਵਿੱਚ ਬੁੱਧਵਾਰ ਨੂੰ ਚੱਲੀ ਟ੍ਰੇਨ ਨਵੀਂ ਦਿੱਲੀ-ਦਰਭੰਗਾਾ ਐਕਸਪ੍ਰੈਸ ਨੂੰ ਅੱਗ ਲੱਗ ਗਈ । ਜਿਸ ਤੋਂ ਬਾਅਦ ਯਾਤਰੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ । ਦੱਸਿਆ ਜਾ ਰਿਹਾ ਹੈ ਕਿ 2 ਯਾਤਰੀ ਅੱਗ ਵਿੱਚ ਝੁਲਸ ਵੀ ਗਏ ਹਨ ਦੋਵਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਹਾਦਸਾ ਸਰਾਏ ਭੂਪਤ ਰੇਲਵੇ ਸਟੇਸ਼ਨ ਦੇ ਕੋਲ ਸ਼ਾਮ 6 ਵਜੇ ਹੋਇਆ ਸੀ । ਦੱਸਿਆ ਜਾ ਰਿਹਾ ਹੈ ਉਸ ਸਮੇਂ ਟ੍ਰੇਨ ਦੀ ਸਪੀਡ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਸੀ । ਛੱਟ ਦੇ ਤਿਉਹਾਰ ਦੀ ਵਜ੍ਹਾ ਕਰਕੇ ਸਵਾਰੀਆਂ ਦੀ ਗਿਣਤੀ ਬੋਗੀ ਵਿੱਚ ਦੁੱਗਣੀ ਸੀ । ਕਾਨਪੁਰ-ਦਿੱਲੀ ਰੇਲ ਮਾਰਗ ‘ਤੇ ਓਵਰਹੇਡ ਇਲੈਕਟ੍ਰਿਕ ਲਾਈਨ ਬੰਦ ਕਰ ਦਿੱਤੀ ਗਈ ਹੈ । ਜਿਹੜੀਆਂ 16 ਟ੍ਰੇਨਾਂ ਜਾ ਰਹੀਆਂ ਸਨ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ।

ਮਿੰਟਾਂ ਵਿੱਚ ਪੂਰੀ ਟ੍ਰੇਨ ਖਾਲੀ

ਅੱਗ ਟ੍ਰੇਨ ਦੇ ਕੋਚ S-1 ਵਿੱਚ ਲੱਗੀ । ਧੂੰਆਂ ਵੇਖ ਦੇ ਹੀ ਯਾਤਰੀਆ ਵਿੱਚ ਅਫਰਾ-ਤਫੜੀ ਮਚ ਗਈ । ਟ੍ਰੇਨ ਦੀ ਰਫਤਾਰ ਘੱਟ ਹੁੰਦੇ ਹੀ ਯਾਤਰੀਆਂ ਨੇ ਛਾਲ ਮਾਰਨੀ ਸ਼ੁਰੂ ਕਰ ਦਿੱਤੀ । ਕੁਝ ਹੀ ਮਿੰਟਾਂ ਵਿੱਚ ਪੂਰੀ ਟ੍ਰੇਨ ਖਾਲੀ ਹੋ ਗਈ । ਅੱਗ S-1 ਬੋਗੀ ਦੇ ਕੋਲ ਕੋਚ ਤੱਕ ਪਹੁੰਚ ਗਈ ਸੀ । ਮੌਕੇ ‘ਤੇ ਫਾਇਰ ਬ੍ਰਿਗੇਡ ਦੀਆ ਗੱਡੀਆਂ ਪਹੁੰਚਿਆਂ ।

ਧੂੰਆਂ ਵੇਖ ਕੇ ਸਟੇਸ਼ਨ ਮਾਸਟਰ ਨੇ ਟ੍ਰੇਨ ਰੋਕੀ

ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਸਰਾਏ ਭੂਪਤ ਰੇਲਵੇ ਸਟੇਸ਼ਨ ਤੋਂ ਗੁਜ਼ਰ ਰਹੀ ਸੀ । S-1 ਕੋਚ ਵਿੱਚ ਧੂੰਆਂ ਵੇਖ ਕੇ ਸਟੇਸ਼ਨ ਮਾਸਟਰ ਨੇ ਫੌਰਨ ਟ੍ਰੇਨ ਨੂੰ ਰੋਕ ਦਿੱਤਾ । ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਦਿੱਤਾ ਗਿਆ ਹੈ । ਇਹ ਸਪੈਸ਼ਲ ਟ੍ਰੇਨ ਸੀ ਜਿਸ ਨੂੰ ਤਿਉਹਾਰਾ ਦੇ ਚੱਲ ਦੇ ਹੋਏ ਸ਼ੁਰੂ ਕੀਤਾ ਗਿਆ ਸੀ ।