ਬਿਉਰੋ ਰਿਪੋਰਟ: ਹਰਿਆਣਾ ਤੋਂ ਦਿੱਲੀ ਆ ਰਹੀ ਇੱਕ ਟ੍ਰੇਨ ਭਿਆਨਕ (Train Fire) ਹਾਦਸੇ ਦਾ ਸ਼ਿਕਾਰ ਹੋ ਗਈ। ਅਚਾਨਕ ਅੱਗ ਲੱਗਣ ਨਾਲ ਯਾਤਰੀਆਂ ਨੇ ਟ੍ਰੇਨ ਤੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਟ੍ਰੇਨ ਦਿੱਲੀ ਤੋਂ ਰੋਹਤਕ (Delhi to Rohtak) ਆ ਰਹੀ ਸੀ ਸਾਂਪਲਾ ਨੇੜੇ ਅੱਗ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ।
ਅੱਗ ਲੱਗਦਿਆਂ ਹੀ ਯਾਤਰੀਆਂ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਕਿਸੇ ਚੇਨ ਖਿੱਚ ਕੇ ਰੇਲ ਗੱਡੀ ਨੂੰ ਰੋਕਿਆ ਅਤੇ ਫਿਰ ਯਾਤਰੀ ਰੇਲ ਗੱਡੀ ਤੋਂ ਹੇਠਾਂ ਉੱਤਰੇ। ਰਾਹਤ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਲੱਗਣ ਦੀ ਇਤਲਾਹ ਮਿਲਦੇ ਹੀ ਰੇਲਵੇ ਅਧਿਕਾਰੀ ਅਤੇ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ।
ਮੌਕੇ ’ਤੇ ਮੌਜੂਦ ਯਾਤਰੀਆਂ ਦਾ ਕਹਿਣਾ ਹੈ ਕਿ ਚੱਲਦੀ ਰੇਲ ਵਿੱਚ ਅਚਾਨਕ ਅੱਗ ਲੱਗੀ ਹੈ। ਉਸ ਸਮੇਂ ਕੁਝ ਜ਼ੋਰਦਾਰ ਪਟਾਕਿਆਂ ਦੀਆਂ ਅਵਾਜ਼ਾਂ ਆਉਣ ਲੱਗੀਆਂ। ਡੱਬੇ ਵਿੱਚ ਬੈਠੀਆਂ ਸਵਾਰੀਆਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। RPF ਅਤੇ GRP ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਸਥਿਤੀ ਨੂੰ ਕਾਬੂ ਕਰ ਲਿਆ। ਫਿਲਹਾਲ ਟ੍ਰੇਨ ਨੂੰ ਸਾਂਪਲਾ ਨੇੜੇ ਹੀ ਰੋਕ ਲਿਆ ਗਿਆ ਅਤੇ ਯਾਤਰੀਆਂ ਨੂੰ ਦੂਜੀ ਟ੍ਰੇਨ ਜਾਂ ਫਿਰ ਬੱਸ ਦੇ ਰਾਹੀ ਰਵਾਨਾ ਕੀਤਾ ਗਿਆ ਹੈ।