India

ਉੱਤਰਾਖੰਡ ‘ਚ ਵਾਪਰਿਆ ਦਰ ਦਨਾਕ ਹਾ ਦਸਾ, 14 ਮੌ ਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉਤਰਾਖੰਡ ਦੇ ਚੰਪਾਵਤ ਜ਼ਿਲ੍ਹੇ ‘ਚ ਇੱਕ ਬੇਹੱਦ ਦੁੱਖਦਾਈ ਘਟ ਨਾ ਵਾਪਰੀ ਹੈ। ਬੀਤੀ ਦੇਰ ਰਾਤ ਸੁਖੀਢਾਂਗ-ਡਾਡਾਮੀਨਾਰ ਰੋਡ ‘ਤੇ ਬਾਰਾਤੀਆਂ ਨਾਲ ਭਰੀ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾ ਦਸੇ ਵਿੱਚ 14 ਲੋਕਾਂ ਦੀ ਮੌ ਤ ਹੋ ਗਈ ਹੈ ਅਤੇ ਦੋ ਜ਼ਖ਼ ਮੀ ਹੋ ਗਏ ਹਨ। ਚੰਪਾਵਤ ਦੇ ਪੁਲੀਸ ਸੁਪਰਡੈਂਟ ਦੇਵੇਂਦਰ ਪਿੰਚਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਲਾ ਸ਼ਾਂ ਨੂੰ ਖੱਡ ਵਿੱਚੋਂ ਕੱਢ ਲਿਆ ਗਿਆ ਹੈ, ਜਦਕਿ ਬਾਕੀ ਲਾ ਸ਼ਾਂ ਨੂੰ ਕੱਢਣ ਦਾ ਕੰਮ ਜਾਰੀ ਹੈ।

ਉਨ੍ਹਾਂ ਨੇ ਦੱਸਿਆ ਕਿ ਜ਼ਖ ਮੀਆਂ ਨੂੰ ਚੰਪਾਵਤ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੇਰ ਰਾਤ 10 ਵਜੇ ਵਾਪਰੇ ਇਸ ਹਾ ਦਸੇ ਦੀ ਸੂਚਨਾ ਤੜਕੇ 3 ਵਜੇ ਮਿਲੀ, ਜਿਸ ਤੋਂ ਬਾਅਦ ਖੋਜ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ। ਹਾ ਦਸੇ ਸਮੇਂ ਮੈਕਸ ਗੱਡੀ ਟਨਕਪੁਰ ‘ਚ ਵਿਆਹ ਸਮਾਗਮ ‘ਤੋਂ ਵਾਪਸ ਆ ਰਹੀ ਸੀ।