Punjab

ਲੁਧਿਆਣਾ ’ਚ ਭਿਆਨਕ ਹੜਕ ਹਾਦਸਾ! ਇੱਕ ਦੀ ਮੌਤ, 35 ਲੋਕ ਬੁਰੀ ਤਰ੍ਹਾਂ ਜ਼ਖ਼ਮੀ

ਬਿਉਰੋ ਰਿਪੋਰਟ – ਲੁਧਿਆਣਾ (Ludhiana) ਵਿੱਚ ਦੇਰ ਰਾਤ ਇੱਕ ਕੰਟੇਨਰ ਵੱਲੋਂ ਬੱਸ (Bus Accident) ਨੂੰ ਪਿੱਛੇ ਤੋਂ ਟੱਕਰ ਮਾਰੀ ਜਿਸ ਤੋਂ ਬਾਅਦ ਬੱਸ ਪਲ਼ਟ ਗਈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਬੱਚਿਆਂ ਸਮੇਤ 35 ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਬੱਸ ਹਰਿਦੁਆਰ ਤੋਂ ਜੰਮੂ ਜਾ ਰਹੀ ਸੀ। ਜ਼ਖ਼ਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਮ੍ਰਿਤਕ ਦੀ ਹੁਣ ਤੱਕ ਪਛਾਣ ਨਹੀਂ ਹੋ ਪਾਈ ਹੈ। ਹਾਦਸੇ ਦੀ ਵਜ੍ਹਾ ਬੱਸ ਦਾ ਟਾਇਰ ਪੈਂਚਰ ਦੱਸਿਆ ਜਾ ਰਿਹਾ ਹੈ। ਬੱਸ ਹਰਿਦੁਆਰ ਤੋਂ ਤੀਰਥ ਯਾਤਰਾ ਲਈ ਰਵਾਨਾ ਹੋਈ ਸੀ ਅਤੇ ਜੰਮੂ ਜਾ ਰਹੀ ਸੀ। ਬੱਸ ਵਿੱਚ ਤਕਰੀਬਨ 48 ਯਾਤਰੀ ਸਵਾਰ ਸਨ।

ਹਾਦਸਾ ਦੇਰ ਰਾਤ 1 ਵਜੇ ਹੋਇਆ। ਬੱਸ ਦਾ ਅਚਾਨਕ ਇੱਕ ਟਾਇਰ ਪੈਂਚਰ ਹੋ ਗਿਆ ਸੀ। ਬੱਸ ਸੜਕ ’ਤੇ ਡਿਵਾਇਡਰ ਨਾਲ ਟਕਰਾ ਕੇ ਪਲ਼ਟ ਗਈ। ਪਿੱਛੇ ਤੋਂ ਆ ਰਹੇ ਕੰਟੇਨਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕੰਟੇਨਰ ਅਤੇ ਬੱਸ ਦੋਵੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ। ਕੰਟੇਨਰ ਦਾ ਡ੍ਰਾਈਵਰ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ।

35 ਯਾਤਰੀ ਜ਼ਖ਼ਮੀ, 15 ਦੀ ਹਾਲਤ ਗੰਭੀਰ

ਥਾਣਾ ਸਲੇਮ ਟਾਬਰੀ ਦੀ ਜਾਂਚ ਅਧਿਕਾਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਹਾਦਸਾ ਰਾਤ ਤਕਰੀਬਨ 1 ਵਜੇ ਦੇ ਵਿਚਾਲੇ ਹੋਇਆ ਹੈ। ਹਾਦਸੇ ਦੇ ਬਾਅਦ ਤਕਰੀਬਨ 35 ਯਾਤਰੀ ਜ਼ਖ਼ਮੀ ਹੋ ਗਏ ਅਤੇ ਤਕਰੀਬਨ 15 ਯਾਤਰੀ ਗੰਭੀਰ ਜ਼ਖ਼ਮੀ ਹਨ ਜੋ ਹਸਪਤਾਲ ਵਿੱਚ ਦਾਖ਼ਲ ਹੈ। ਇਸ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ। ਜਿਸ ਦੀ ਹੁਣ ਤੱਕ ਪਛਾਣ ਨਹੀਂ ਹੋ ਪਾਈ। ਜਿਸ ਦੀ ਲਾਸ਼ ਨੂੰ ਸਿਵਿਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪਛਾਣ ਹੋਣ ਦੇ ਬਾਅਦ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।