India

ਕਿਸਾਨਾਂ ਦੇ ਭਾਰਤ ਬੰਦ ਦੇ ਮੱਦੇਨਜ਼ਰ ਗਾਜ਼ੀਪੁਰ ਬਾਰਡਰ ਐੱਨ.ਐੱਚ.-24 ਦੀ ਆਵਾਜਾਈ ਰਹੀ ਪ੍ਰਭਾਵਿਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਦੇ ਸੱਦੇ ਮੱਦੇਨਜ਼ਰ ਗਾਜ਼ੀਪੁਰ ਬਾਰਡਰ ‘ਤੇ ਟ੍ਰੈਫਿਕ ਦੀ ਆਵਾਜਾਈ ਪ੍ਰਭਾਵਤ ਰਹੀ। ਦਿੱਲੀ ਟ੍ਰੈਫਿਕ ਪੁਲਿਸ ਨੇ ਟਵਿੱਟਰ ‘ਤੇ ਇੱਕ ਟ੍ਰੈਫਿਕ ਚਿਤਾਵਨੀ ਜਾਰੀ ਲੋਕਾਂ ਨੂੰ ਭਾਰਤ ਬੰਦ ਦੇ ਵਿਰੋਧ ਦੇ ਮੱਦੇਨਜ਼ਰ ਦਿੱਲੀ ਤੋਂ ਉੱਤਰ ਪ੍ਰਦੇਸ਼ ਗਾਜ਼ੀਪੁਰ ਬਾਰਡਰ ‘ਤੇ ਆਉਣ ਤੋਂ ਪਰਹੇਜ਼ ਕਰਨ ਲਈ ਕਿਹਾ।

ਇੱਕ ਟਵੀਟ ਵਿੱਚ ਦਿੱਲੀ ਟ੍ਰੈਫਿਕ ਪੁਲਿਸ ਨੇ ਕਿਹਾ ਕਿ, “ਗਾਜ਼ੀਪੁਰ ਬਾਰਡਰ ਐੱਨ.ਐੱਚ.-24 (carriageway) ਉੱਤੇ ਟ੍ਰੈਫਿਕ ਦੀ ਆਵਾਜਾਈ ਬੰਦ ਹੈ। ਕੈਰੇਜਵੇਅ (carriageway) ਦਾ ਇੱਕ ਪਾਸਾ ਪਹਿਲਾਂ 15 ਮਾਰਚ ਨੂੰ ਟ੍ਰੈਫਿਕ ਲਈ ਖੋਲ੍ਹਿਆ ਗਿਆ ਸੀ। ਹਾਲਾਂਕਿ, ਕਿਸਾਨਾਂ ਦਾ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਗਾਜ਼ੀਆਬਾਦ ਤੋਂ ਦਿੱਲੀ ਵੱਲ ਦਾ ਦੂਸਰਾ ਪਾਸਾ ਬੰਦ ਹੈ। ਦਿੱਲੀ ਪੁਲਿਸ ਦੇ ਪੀਆਰਓ ਚਿਨਮੇ ਬਿਸਵਾਲ ਨੇ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਤਿੱਖੀ ਗਸ਼ਤ ਕੀਤੀ ਜਾਵੇਗੀ।