‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤਿ ਵਿੱਚ ਭਾਰਤ ਤਿੱਬਤ ਸੀਮਾ ਪੁਲਿਸ ਦੇ ਪਰਬਤਰੋਹੀਆਂ ਦੇ ਦਲ ਦੇ ਨਾਲ ਸੈਨਾ ਤੇ ਨਾਗਰਿਕ ਪ੍ਰਸ਼ਾਸਨ ਦੀ ਇਕ ਸੰਯੁਕਤ ਟੀਮ ਨੂੰ ਕਾਜਾ ਤੋਂ ਮਨਾਲੀ ਖਾਮੇਂਗਰ ਦੱਰਿਆ ਮਣੀਰੰਗ ਦੇ ਉੱਚੇ ਪਹਾੜਾਂ ਵਿਚ ਰੈਕਿਊ ਲਈ ਰਵਾਨਾ ਕੀਤਾ ਹੈ। ਜਾਣਕਾਰੀ ਮੁਤਾਬਿਕ ਪੱਛਮੀ ਬੰਗਾਲ ਦੇ ਪਰਬਤਰੋਹੀਆਂ ਤੇ ਸਥਾਨਕ ਕੁਲੀਆਂ ਦੀ ਇਕ ਟੀਮ ਕਥਿਤ ਤੌਰ ਉੱਤੇ ਕਰੀਬ 18000 ਫੁੱਟ ਉੱਚੇ ਪਹਾੜੀ ਖੇਤਰ ਵਿਚ 3 ਦਿਨ ਤੋਂ ਫਸੀ ਹੋਈ ਹੈ। 3 ਟ੍ਰੈਕਰਸ ਤੇ 11 ਪੋਰਟਰਸ ਸਮੇਤ ਟੀਮ ਦੇ 14 ਮੈਂਬਰਾਂ ਦੇ ਰੁਕੇ ਹੋਣ ਦੀ ਖਬਰ ਹੈ। ਦੋ ਲੋਕਾਂ ਦੀ ਮੌਤ ਵੀ ਹੋਈ ਦੱਸੀ ਗਈ ਹੈ। ਬਚਾਅ ਅਭਿਆਨ ਪਿਨ ਵੈਲੀ ਦੇ ਇਕ ਪਿੰਡ ਤੋਂ ਸ਼ੁਰੂ ਕੀਤਾ ਜਾਵੇਗਾ।