ਚੰਡੀਗੜ੍ਹ : ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਰ-ਸਪਾਟਾ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਆਉਣ ਵਾਲੇ ਸਮੇਂ ‘ਚ ਪੰਜਾਬ ‘ਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਵਿਸਥਾਰਤ ਚਰਚਾ ਹੋਈ। ਇਸ ਮੌਕੇ ਸੈਰ ਸਪਾਟਾ ਕੈਬਨਿਟ ਮੰਤਰੀ ਅਨਮੋਲ ਗਗਨ ਮਨ ਵੀ ਹਾਜ਼ਰ ਸਨ।
ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਨੇ ਸੈਰ ਸਪਾਟਾ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਇਹ ਫ਼ੈਸਲਾ ਲਿਆ ਹੈ ਕਿ ਪੰਜਾਬ ਵਿਚ ਵੱਖ ਵੱਖ ਥਾਵਾਂ ‘ਤੇ ਮੇਲੇ ਕਰਵਾਏ ਜਾਣਗੇ। ਦਰਅਸਲ ਇਹ ਮੇਲੇ ਪੂਰਾ ਸਾਲ ਅਲੱਗ ਅਲੱਗ ਸ਼ਹਿਰਾਂ ਚ ਚੱਲਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਵਿਚ ਪੰਜਾਬ ਦੇ ਸੱਭਿਆਚਾਰ, ਵਿਰਾਸਤ ਤੇ ਖਾਣ-ਪੀਣ ਦੀ ਝਲਕ ਵਿਖਾਈ ਦੇਵੇਗੀ।
ਅੱਜ ਸੈਰ-ਸਪਾਟਾ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਵਿਸਥਾਰਤ ਚਰਚਾ ਹੋਈ…
ਜਲਦ ਹੀ ਅਸੀਂ ਪੰਜਾਬ 'ਚ ਵੱਖ ਵੱਖ ਤਰ੍ਹਾਂ ਦੇ ਸੈਰ-ਸਪਾਟਾ ਮੇਲੇ ਕਰਾਉਣ ਜਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਪੰਜਾਬ ਦੇ ਸੱਭਿਆਚਾਰ, ਵਿਰਾਸਤ ਤੇ ਖਾਣ-ਪੀਣ ਦੀ ਝਲਕ ਵਿਖਾਈ ਦੇਵੇ…
ਅਸਲ 'ਚ… pic.twitter.com/Ie1dkxx5Jp— Bhagwant Mann (@BhagwantMann) June 6, 2023
ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਅੱਜ ਸੈਰ-ਸਪਾਟਾ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਆਉਣ ਵਾਲੇ ਸਮੇਂ ‘ਚ ਪੰਜਾਬ ‘ਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਵਿਸਥਾਰਤ ਚਰਚਾ ਹੋਈ। ਮਾਨ ਨੇ ਕਿਹਾ ਕਿ ਜਲਦ ਹੀ ਅਸੀਂ ਪੰਜਾਬ ‘ਚ ਵੱਖ ਵੱਖ ਤਰ੍ਹਾਂ ਦੇ ਸੈਰ-ਸਪਾਟਾ ਮੇਲੇ ਕਰਾਉਣ ਜਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਪੰਜਾਬ ਦੇ ਸੱਭਿਆਚਾਰ, ਵਿਰਾਸਤ ਤੇ ਖਾਣ-ਪੀਣ ਦੀ ਝਲਕ ਵਿਖਾਈ ਦੇਵੇ। ਅਸਲ ‘ਚ ਲੋਕਾਂ ਨੂੰ ਰੰਗਲਾ ਪੰਜਾਬ ਦਿਖਾਵਾਂਗੇ।