The Khalas Tv Blog India ਕੱਲ੍ਹ ਭਾਰਤ ਬੰਦ ‘ਚ ਕੀ ਖੁੱਲ੍ਹਾ ਤੇ ਕੀ ਰਹੇਗਾ ਬੰਦ
India Punjab

ਕੱਲ੍ਹ ਭਾਰਤ ਬੰਦ ‘ਚ ਕੀ ਖੁੱਲ੍ਹਾ ਤੇ ਕੀ ਰਹੇਗਾ ਬੰਦ

Locked shutters of Shimla shops on budy Mall Road on Saturday during bandh to protest against "cow Slaughter" case at Nerwa in Chopal area of Shimla district. Photo by : Amit Kanwar

‘ਦ ਖ਼ਾਲਸ ਬਿਊਰੋ :- ਕੱਲ੍ਹ ਕਿਸਾਨਾਂ ਦੇ ਸੱਦੇ ‘ਤੇ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ 12 ਘੰਟਿਆਂ ਲਈ ਭਾਰਤ ਬੰਦ ਕੀਤਾ ਜਾਵੇਗਾ। ਇਸ ਬੰਦ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ ਸੰਗਠਨਾਂ, ਬਾਰ ਐਸੋਸੀਏਸ਼ਨਾਂ, ਰਾਜਨੀਤਿਕ ਪਾਰਟੀਆਂ ਅਤੇ ਰਾਜ ਸਰਕਾਰਾਂ ਦੇ ਨੁਮਾਇੰਦਿਆਂ ਦੀ ਹਮਾਇਤ ਮਿਲ ਗਈ ਹੈ।

ਕੱਲ੍ਹ ਭਾਰਤ ਬੰਦ ਦੇ ਤਹਿਤ ਸਾਰੀਆਂ ਦੁਕਾਨਾਂ, ਮਾਲ, ਬਾਜ਼ਾਰ ਅਤੇ ਅਦਾਰੇ ਬੰਦ ਰਹਿਣਗੇ। ਸਾਰੀਆਂ ਛੋਟੀਆਂ ਅਤੇ ਵੱਡੀਆਂ ਸੜਕਾਂ ਅਤੇ ਰੇਲ ਗੱਡੀਆਂ ਜਾਮ ਕਰ ਦਿੱਤੀਆਂ ਜਾਣਗੀਆਂ। ਐਂਬੂਲੈਂਸ ਅਤੇ ਹੋਰ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਦਿੱਲੀ ਦੇ ਅੰਦਰ ਵੀ ਭਾਰਤ ਬੰਦ ਦਾ ਪ੍ਰਭਾਵ ਵੇਖਣ ਨੂੰ ਮਿਲੇਗਾ। ਦਿੱਲੀ ਦੇ ਬਾਰਡਰ ਦੀਆਂ ਜਿਨ੍ਹਾਂ ਸੜਕਾਂ ‘ਤੇ ਕਿਸਾਨ ਮੋਰਚੇ ਲਗੇ ਹੋਏ ਹਨ, ਉਹ ਸੜਕਾਂ ਪਹਿਲਾਂ ਹੀ ਬੰਦ ਹਨ। ਹਾਲਾਂਕਿ, ਜਿਨ੍ਹਾਂ ਪੰਜ ਸੂਬਿਆਂ ਵਿੱਚ ਚੋਣਾਂ ਹੋ ਰਹੀਆਂ ਹਨ, ਉੱਥੇ ਭਾਰਤ ਬੰਦ ਦਾ ਅਸਰ ਵੇਖਣ ਨੂੰ ਨਹੀਂ ਮਿਲੇਗਾ। ਪੈਟਰੋਲ ਪੰਪ, ਪ੍ਰਚੂਨ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਜਨਰਲ ਸਟੋਰ ਅਤੇ ਕਿਤਾਬਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

 ਕੱਲ੍ਹ ਦੇ ਭਾਰਤ ਬੰਦ ਦੀਆਂ ਮੁੱਖ ਮੰਗਾਂ ਹੇਠ ਲਿਖੀਆਂ ਹਨ :

  • ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੋ।
  • ਐੱਮਐੱਸਪੀ ਅਤੇ ਖਰੀਦ ‘ਤੇ ਕਾਨੂੰਨ ਬਣਾਓ।
  • ਕਿਸਾਨਾਂ ਖ਼ਿਲਾਫ਼ ਸਾਰੇ ਪੁਲਿਸ ਕੇਸ ਰੱਦ ਕੀਤੇ ਜਾਣ।
  • ਬਿਜਲੀ ਬਿੱਲ ਅਤੇ ਪ੍ਰਦੂਸ਼ਣ ਬਿੱਲ ਵਾਪਸ ਕਰੋ।
  • ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਨੂੰ ਘਟਾਓ।

ਸੰਯੁਕਤ ਕਿਸਾਨ ਮੋਰਚਾ ਨੇ ਨੌਜਵਾਨਾਂ ਸਮੇਤ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੱਲ੍ਹ ਸ਼ਾਂਤਮਈ ਤਰੀਕੇ ਦੇ ਨਾਲ ਭਾਰਤ ਬੰਦ ਨੂੰ ਸਫਲ ਬਣਾਉਣ। ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਬਹਿਸ ਵਿੱਚ ਸ਼ਾਮਲ ਨਾ ਹੋਣ। ਕਿਸਾਨ ਲੀਡਰਾਂ ਨੇ ਕਿਹਾ ਕਿ ਇਹ ਕਿਸਾਨਾਂ ਦੇ ਸਬਰ ਦਾ ਨਤੀਜਾ ਹੈ ਕਿ ਲਹਿਰ ਇੰਨੀ ਲੰਬੀ ਚੱਲੀ ਹੈ ਅਤੇ ਸਾਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ।

Exit mobile version