India Punjab

ਵੇਖੋ ! ਕੱਲ੍ਹ ਕੈਪਟਨ ਕੀ ਚੁਣਨਗੇ…ਪੰਜਾਬ ਬੰਦ ਜਾਂ ਕਿਸਾਨਾਂ ਦੀ ਮੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਦੀ ਖੇਤੀਬਾੜੀ ਮਾਹਿਰਾਂ ਦੇ ਨਾਲ ਮੀਟਿੰਗ ਖਤਮ ਹੋ ਗਈ ਹੈ। ਕੱਲ੍ਹ ਕਿਸਾਨ ਲੀਡਰਾਂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੰਡੀਗੜ੍ਹ ਵਿੱਚ ਦੁਪਹਿਰ ਤਿੰਨ ਵਜੇ ਮੀਟਿੰਗ ਹੋਵੇਗੀ। ਕਿਸਾਨ ਲੀਡਰਾਂ ਨੇ ਕਿਹਾ ਕਿ ਕੱਲ੍ਹ ਜੋ ਉਨ੍ਹਾਂ ਨੇ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਸੀ, ਉਹ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਜੇ ਸਰਕਾਰ ਕੱਲ੍ਹ ਸਾਡੀ ਮਰਜ਼ੀ ਦੀ ਕੀਮਤ ਤੈਅ ਕਰਦੀ ਹੈ ਫਿਰ ਤਾਂ ਅਸੀਂ ਧਰਨਾ ਖਤਮ ਕਰ ਦਿਆਂਗੇ। ਜੇ ਸਰਕਾਰ ਸਾਡੀ ਮਰਜ਼ੀ ਮੁਤਾਬਕ ਕੀਮਤ ਤੈਅ ਨਹੀਂ ਕਰਦੀ ਤਾਂ ਫਿਰ ਅਸੀਂ ਪੰਜਾਬ ਬੰਦ ਦਾ ਸੱਦਾ ਮੁੜ ਦੇ ਦਿਆਂਗੇ। ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਖੇਤੀਬਾੜੀ ਮਾਹਿਰਾਂ ਨੂੰ ਕਿਹਾ ਕਿ ਗੰਨੇ ਦੀ ਤੈਅ ਕੀਮਤ ਜੋ 350 ਰੁਪਏ ਕੀਮਤ ਹੈ, ਉਸਦੀ ਜਗ੍ਹਾ ਅਸੀਂ ਗੰਨੇ ਦੀ ਲਾਗਤ ਕੀਮਤ 470 ਰੁਪਏ ਬਣਾ ਕੇ ਲਿਆਏ ਹਾਂ। ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਆਪਣੀ ਡਿਮਾਂਡ ਤੋਂ ਨਹੀਂ ਭੱਜਦੇ, ਸਾਨੂੰ ਗੰਨੇ ਦੀ 400 ਰੁਪਏ ਕੀਮਤ ਤੈਅ ਚਾਹੀਦੀ ਹੈ। ਸਾਨੂੰ ਖੇਤੀਬਾੜੀ ਮਾਹਿਰਾਂ ਨੇ ਇਹ ਗੱਲ ਮੰਨ ਲਈ ਹੈ ਕਿ  ਉਹ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਗੰਨੇ ਦੀ ਕੀਮਤ ਤੈਅ ਕਰਦੇ ਹਨ। ਖੇਤੀਬਾੜੀ ਮਾਹਿਰਾਂ ਨੇ ਸਾਨੂੰ ਦੱਸਿਆ ਕਿ ਉਹ ਕਿਸਾਨਾਂ ਦੀ cost of production ਨੂੰ ਚੈਲੰਜ ਨਹੀਂ ਕਰਨਗੇ। 2018 ਤੋਂ cost of production 343 ਰੁਪਏ ਸੀ ਭਾਵ ਤਿੰਨ ਸਾਲਾਂ ਵਿੱਚ ਉਨ੍ਹਾਂ ਨੇ cost of production ਵਧਾਈ ਹੀ ਨਹੀਂ। ਕਿਸਾਨ ਲੀਡਰਾਂ ਨੇ ਕਿਹਾ ਕਿ ਜਲੰਧਰ ਵਾਲਾ ਧਰਨਾ ਫੈਸਲਾ ਆਉਣ ਤੱਕ ਜਾਰੀ ਰਹੇਗਾ। ਰੇਲਵੇ ਟਰੈਕ ਵੀ ਜਾਮ ਰਹਿਣਗੇ।