The Khalas Tv Blog Punjab 1 ਮਹੀਨੇ ‘ਚ ‘ਟਮਾਟਰ’ ਦੀ ਕੀਮਤ 1900 % ਵਧੀ ! ਨਵੀਂ ਕੀਮਤ ਜਾਣਗੇ ਤੁਹਾਡੇ ਹੋਸ਼ ਉੱਡ ਜਾਣਗੇ !
Punjab

1 ਮਹੀਨੇ ‘ਚ ‘ਟਮਾਟਰ’ ਦੀ ਕੀਮਤ 1900 % ਵਧੀ ! ਨਵੀਂ ਕੀਮਤ ਜਾਣਗੇ ਤੁਹਾਡੇ ਹੋਸ਼ ਉੱਡ ਜਾਣਗੇ !

ਬਿਊਰੋ ਰਿਪੋਰਟ : ਦੇਸ਼ ਦੇ ਜ਼ਿਆਦਾਤਰ ਬਾਜ਼ਾਰ ਵਿੱਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਪਾਰ ਕਰ ਗਈ ਹੈ । ਜਦਕਿ ਹੋਲਸੇਲ ਮਾਰਕਿਟ ਵਿੱਚ ਇਹ 70 ਤੋਂ 75 ਰੁਪਏ ਕਿਲੋ ਮਿਲ ਰਹੇ ਹਨ । ਇੱਕ ਹਫਤੇ ਪਹਿਲਾਂ ਹੋਲਸੇਲ ਦੀ ਮਾਰਕਿਟ ਵਿੱਚ ਇਹ 30 ਤੋਂ 35 ਰੁਪਏ ਵਿਕ ਰਹੇ ਸਨ । ਰਿਟੇਲ ਮਾਰਕਿਟ ਵਿੱਚ ਇਸ ਦੀ ਕੀਮਤ 40-50 ਰੁਪਏ ਕਿਲੋ ਸੀ,ਯਾਨੀ ਕੀਮਤ ਦੁੱਗਣੀ ਹੋ ਗਈ ਹੈ ।

ਇੱਕ ਮਹੀਨੇ ਪਹਿਲਾਂ ਯਾਨੀ ਮਈ ਵਿੱਚ ਪੰਜਾਬ,ਉਤਰ ਪ੍ਰਦੇਸ਼,ਮਹਾਰਾਸ਼ਟਰ ਅਤੇ ਕਈ ਹੋਰ ਸ਼ਹਿਰਾਂ ਵਿੱਚ ਟਮਾਟਰ 2-5 ਰੁਪਏ ਪ੍ਰਤੀ ਕਿਲੋ ਵਿਕ ਰਹੇ ਸਨ । ਯਾਨੀ ਇੱਕ ਮਹੀਨੇ ਵਿੱਚ ਟਮਾਟਰ ਦੀ ਕੀਮਤ 1900% ਵੱਧ ਗਈ ਹੈ । ਟਮਾਟਰ ਦੀ ਕੀਮਤ 2 ਰੁਪਏ ਹੋਣ ਕਾਰਨ ਕਿਸਾਨਾਂ ਨੇ ਫਸਲ ਨੂੰ ਖੇਤ ਵਿੱਚ ਹੀ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਸੀ,ਕਿਉਂਕਿ ਫਸਲ ਦੇ ਮੰਡੀ ਵਿੱਚ ਪਹੁੰਚਣ ‘ਤੇ ਜ਼ਿਆਦਾ ਪੈਸੇ ਖਰਚ ਹੋ ਰਹੇ ਸਨ ।

ਟਮਾਟਰ ਦੀ ਕੀਮਤ ਵਧਣ ਦੇ 4 ਕਾਰਨ

ਕਈ ਸੂਬਿਆਂ ਵਿੱਚ ਮੀਂਹ ਦੇ ਕਾਰਨ ਟਮਾਟਰ ਦੀ ਫਸਲ ਨੂੰ ਨੁਕਸਾਨ ਹੋਇਆ ਹੈ ।
ਕੁਝ ਹਿੱਸਿਆਂ ਵਿੱਚ ਤੇਜ਼ ਗਰਮੀ ਪੈ ਰਹੀ ਹੈ ਜਿਸ ਨਾਲ ਉਤਪਾਦਨ ਵਿੱਚ ਕਮੀ ਦਰਜ ਕੀਤੀ ਗਈ
ਗੁਆਂਢੀ ਸੂਬਿਆਂ ਵਿੱਚ ਟਮਾਟਰਾਂ ਦੀ ਮੰਗ ਜ਼ਿਆਦਾ ਹੈ ।
ਕਈ ਥਾਵਾਂ ‘ਤੇ ਇੱਕ ਸਾਲ ਵਿੱਚ ਟਮਾਟਰ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਈ

ਦਿੱਲੀ ਦੀ ਆਜਾਦਪੁਰ ਥੋਕ ਮੰਡੀ ਵਿੱਚ ਟਮਾਟਰ ਵਪਾਰੀ ਨੇ ਦੱਸਿਆ ਕਿ ਹਫਤੇ ਵਿੱਚ ਟਮਾਟਰ ਦੀ ਕੀਮਤ ਦੁੱਗਣੀ ਹੋ ਗਈ ਹੈ । ਇਸ ਦਾ ਕਾਰਨ ਪੰਜਾਬ,ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਟਮਾਟਰ ਦੀ ਕਮੀ ਹੈ । ਟਮਾਟਰ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਦੂਜੇ ਸੂਬਿਆਂ ਤੋਂ ਟਮਾਟਰ ਮੰਗਵਾਇਆ ਜਾ ਰਿਹਾ ਹੈ,ਜਿਸ ਦੀ ਵਜ੍ਹਾ ਕਰਕੇ ਟਰਾਂਸਪੋਟੇਸ਼ਨ ਕਾਸਟ ਵੱਧ ਗਈ ਹੈ।

2 ਮਹੀਨੇ ਵਿੱਚ ਟਮਾਟਰ ਵਿੱਚ ਆਵੇਗੀ ਕਮੀ

ਟਮਾਟਰ ਦੀ ਨਵੀਂ ਫਸਲ ਦੇ ਨਾਲ 1-2 ਮਹੀਨੇ ਵਿੱਚ ਕੀਮਤ ਵਿੱਚ ਕਮੀ ਆਉਣ ਦੀ ਉਮੀਦ ਹੈ। ਤਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਦੇ ਮੁਤਾਬਿਕ ਟਮਾਟਰ ਦੇ ਪੋਧੇ ਜਦੋਂ ਤਿੰਨ ਮਹੀਨੇ ਦੇ ਹੋ ਜਾਂਦੇ ਹਨ ਤਾਂ ਇਨ੍ਹਾਂ ਤੋਂ ਹਫਤੇ ਵਿੱਚ 2 ਵਾਰ ਟਮਾਟਰ ਤੋੜ ਸਕਦੇ ਹਨ। ਇਹ ਪੋਧੇ 1 -2 ਮਹੀਨੇ ਵਿੱਚ ਫਸਲ ਦਿੰਦੇ ਹਨ, ਹਾਲਾਂਕਿ ਇਹ ਕਿਸਮ,ਮਿੱਟੀ ਅਤੇ ਵਾਤਾਵਰਣ ‘ਤੇ ਵੀ ਇਹ ਨਿਰਭਰ ਕਰਦਾ ਹੈ ।

Exit mobile version