India

ਭਾਰਤ ‘ਚ ਤੇਜ਼ੀ ਨਾਲ ਫੈਲ ਰਿਹਾ ‘Tomato ਬੁਖ਼ਾਰ’, ਸਰੀਰ ‘ਤੇ ਹੁੰਦਾ ਹੈ ਵੱਡਾ ਅਸਰ, ਇਸ ਉਮਰ ਦੇ ਸਭ ਤੋਂ ਵੱਧ ਪ੍ਰਭਾਵਿਤ

‘ਦ ਖ਼ਾਲਸ ਬਿਊਰੋ  : ਕੋਰੋਨਾ ਅਤੇ ਮੰਕੀਪਾਕਸ ਤੋਂ ਬਾਅਦ ਹੁਣ ਇੱਕ ਹੋਰ ਬਿਮਾਰੀ ਨੇ ਲੋਕਾਂ ਦੀਆਂ ਚਿੰਤਾ ਵਧਾ ਦਿੱਤੀ ਹੈ। ਦੇਸ਼ ਵਿੱਚ Tomato ਬੁਖ਼ਾਰ ਬੜੀ ਤੇਜੀ ਨਾਲ ਫੈਲ ਰਿਹਾ ਹੈ।  ਜਿਸ ‘ਤੇ ਸਿਹਤ ਮੰਤਰਾਲੇ ਵੀ ਹੁਣ ਪੂਰੀ ਤਰ੍ਹਾਂ ਨਾਲ ਅਲਰਟ ਹੋ ਗਿਆ ਹੈ। ਇਹ ਬੁਖਾਰ ਜ਼ਿਆਦਾਤਰ ਘੱਟ ਉਮਰ ਦੇ ਬੱਚਿਆਂ ਵਿੱਚ ਵੇਖਿਆ ਗਿਆ ਹੈ। ਹੁਣ ਤੱਕ Tomato ਬੁਖ਼ਾਰ ਦੇ ਜਿੰਨੇ ਵੀ ਮਾਮਲੇ ਆਏ ਹਨ  ਉਨ੍ਹਾਂ ਦੀ ਉਮਰ 9 ਸਾਲ ਤੋਂ ਘੱਟ ਹੈ। ਇਹ ਬੁਖਾਰ ਸਰੀਰ ਦੀ ਚਮੜੀ’ਤੇ ਵੀ ਬੁਰਾ ਅਸਰ ਪਾਉਂਦਾ ਹੈ,ਇਸ ਨਾਲ ਸਕਿਨ ‘ਤੇ ਮੰਕੀ ਪਾਕਸ ਵਾਂਗ ਦਾਣੇ ਵੀ ਹੋ ਜਾਂਦੇ ਹਨ।

ਕੀ ਹੁੰਦਾ ਹੈ Tomato ਬੁਖ਼ਾਰ ?

Tomato ਬੁਖ਼ਾਰ ਇੱਕ ਤਰ੍ਹਾਂ Foot and mouth ਬਿਮਾਰੀ ਵਰਗਾ ਹੁੰਦਾ ਹੈ। ਇਸ ਦਾ ਨਾਂ Tomato ਬੁਖ਼ਾਰ ਇਸ ਲਈ ਪਿਆ ਕਿਉਂਕਿ ਇਸ ਦੀ ਵਜ੍ਹਾ ਕਰਕੇ ਮਰੀਜ਼ ਦੇ ਸਰੀਰ ‘ਤੇ ਬੁਖਾਰ ਦੇ ਨਾਲ ਲਾਲ ਰੰਗ ਦੇ ਦਾਣੇ ਹੋ ਜਾਂਦੇ ਹਨ  ਪਰ ਡਰਨ ਦੀ ਕੋਈ ਗੱਲ ਨਹੀਂ ਹੈ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਸਮੇਂ ਸਿਰ ਤੁਹਾਨੂੰ ਇਸ ਦੇ ਲੱਛਣਾਂ ਦੀ ਪਛਾਣ ਕਰਨੀ ਹੋਵੇਗੀ ।

 

ਇਹ ਹੁੰਦੇ ਨੇ Tomato ਬੁਖ਼ਾਰ ਦੇ ਲੱਛਣ

ਜਿੰਨਾਂ ਬੱਚਿਆ ਵਿੱਚ ਰੋਗ ਨਾਲ ਲੜ ਨ ਦੀ ਤਾਕਤ ਘੱਟ ਹੁੰਦੀ ਹੈ । ਉਨ੍ਹਾਂ ਨੂੰ Tomato ਬੁਖ਼ਾਰ ਜਲਦੀ ਆਪਣੀ ਚਪੇਟ ਵਿੱਚ ਲੈਂਦਾ ਹੈ।  Tomato ਬੁਖ਼ਾਰ ਦੀ ਵਜ੍ਹਾ ਕਰਕੇ ਤੇਜ਼ ਬੁਖਾਰ ਤਾਂ ਹੁੰਦਾ ਹੀ ਹੈ ਨਾਲ ਮਾਸਪੇਸ਼ੀਆਂ ਵਿੱਚ ਦਰਦ,ਥਕਾਨ,ਖਾਜ,ਉਲਟੀ,ਡਾਇਰੀਆ ਦੀ ਸ਼ਿਕਾਇਤ ਵੀ ਵੇਖੀ ਗਈ ਹੈ,ਇਸ ਦੇ ਨਾਲ ਸਰੀਰ ‘ਤੇ ਲਾਲ ਰੰਗ ਦੇ ਦਾਣੇ ਵੀ ਨਿਕਲ ਆਉਂਦੇ ਹਨ।

 

ਕਿਵੇਂ ਫੈਸਲ ਦਾ ਹੈ ਬੁਖਾਰ ?

Tomato ਬੁਖ਼ਾਰ ਦਾ ਪਹਿਲਾਂ ਕੇਸ ਕੇਰਲ ਵਿੱਚ ਆਇਆ ਸੀ ਇਸ ਦੇ ਬਾਅਦ 1 ਤੋਂ 5 ਸਾਲ ਦੇ ਬੱਚਿਆਂ ਵਿੱਚ ਲੱਛਣ ਵੇਖੇ ਗਏ ਸਨ। ਬੱਚਿਆਂ ਵਿੱਚ ਤੇਜ਼ੀ ਨਾਲ ਫੈਲਣ ਦੇ ਪਿੱਛੇ ਕਈ ਕਾਰਨ ਸਾਹਮਣੇ ਆਏ ਹਨ।  ਜਿਵੇਂ ਬੱਚੇ ਅਕਸਰ ਬਿਨਾਂ ਕਿਸੇ ਪਰਵਾ ਦੇ ਗੰਦੀ ਥਾਂ ‘ਤੇ ਖੇਡ ਦੇ ਨੇ ਜਿਸ ਦੀ ਵਜ੍ਹਾ ਨਾਲ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਸਕੂਲ ਵਿੱਚ ਬੱਚੇ ਖਿਡੋਣੇ ਅਤੇ ਕਪੜੇ ਵੀ ਸ਼ੇਅਰ ਕਰਦੇ ਹਨ। ਇਸ ਨਾਲ ਵੀ ਬਿਮਾਰੀ ਫੈਲ ਦੀ ਹੈ,ਇਸ ਦਾ ਮਤਲਬ ਹੈ ਕਿ ਦੂਜੇ ਵਾਇਰਲ ਇਨਫੈਕਸ਼ਨ ਵਾਂਗ ਇਹ ਵੀ ਫੈਲ ਦਾ ਹੈ।