The Khalas Tv Blog India ਵਿਵਾਦਤ ਖੇਤੀ ਕਾਨੂੰਨ ਵਾਪਸ ਲਿਆਉਣ ਵਾਲੇ ਬਿਆਨ ਤੋਂ ਪੱਲਟੇ ਤੋਮਰ
India

ਵਿਵਾਦਤ ਖੇਤੀ ਕਾਨੂੰਨ ਵਾਪਸ ਲਿਆਉਣ ਵਾਲੇ ਬਿਆਨ ਤੋਂ ਪੱਲਟੇ ਤੋਮਰ

‘ਦ ਖਾਲਸ ਬਿਉੁਰੋ:ਕੇਂਦਰੀ ਖੇਤੀ ਮੰਤਰੀ,ਨਰਿੰਦਰ ਸਿੰਘ ਤੋਮਰ,ਨਾਗਪੁਰ ਵਿਖੇ ਦਿੱਤੇ ਆਪਣੇ ਉਸ ਬਿਆਨ ਤੋਂ ਪੱਲਟ ਗਏ ਨੇ, ਜਿਸ ਵਿੱਚ ਉਹਨਾਂ ਨੇ ਵਿਵਾਦਤ ਖੇਤੀ ਕਾਨੂੰਨ ਵਾਪਸ ਲਿਆਉਣ ਦੀ ਗੱਲ ਕਹੀ ਸੀ। ਉਹਨਾਂ ਤੇ ਕਾਂਗਰਸ ਵਲੋਂ ਇਹ ਇਲ ਜਾਮ ਲਗਾਇਆ ਸੀ ਕਿ ਵੋਟਾਂ ਮਗਰੋਂ ਸਰਕਾਰ ਇਹ ਬਿੱਲ ਵਾਪਸ ਲਿਆਉਣ ਦੀਆਂ ਤਿਆਰੀਆਂ ਵਿੱਚ ਹੈ।ਇਸ ਬਾਰੇ ਸਪਸ਼ਟੀਕਰਣ ਦਿੰਦੇ ਹੋਏ ਉਹਨਾਂ ਕਿਹਾ ਕਿ ਸਰਕਾਰ ਦਾ ਬਿੱਲ ਵਾਪਸ ਲਿਆਉਣ ਦਾ ਕੋਈ ਇਰਾਦਾ ਨਹੀਂ ਹੈ। “ਫਿਰ ਤੋਂ ਅੱਗੇ ਵਧਾਂਗੇ”ਦਾ ਇਹ ਮਤਲਬ ਨਹੀਂ ਸੀ ਸਗੋਂ ਮੈਂ ਇਹ ਕਿਹਾ ਸੀ ਕਿ ਸਰਕਾਰ ਨੇ ਚੰਗੇ ਕਾਨੂੰਨ ਬਣਾਏ ਸਨ ਪਰ ਕਿਸੇ ਵਜਾ ਨਾਲ ਉਹ ਵਾਪਸ ਲੈਣੇ ਪੈ ਗਏ ਹਨ ਪਰ ਅਸੀਂ ਕਿਸਾਨਾਂ ਦੀ ਭਲਾਈ ਲਈ ਕੰਮ ਜਾਰੀ ਰਖਾਂਗੇ।

Exit mobile version