Punjab

ਪੰਜਾਬ ‘ਚ ਅੱਜ ਟੋਲ ਟੈਕਸ ਹੋਵੇਗਾ ਮਹਿੰਗਾ

‘ਦ ਖ਼ਾਲਸ ਬਿਊਰੋ : ਪੰਜਾਬ ‘ਚ ਅੱਜ ਟੋਲ ਟੈਕਸ ਮਹਿੰਗਾ ਹੋ ਜਾਵੇਗਾ। ਰਾਤ 12 ਵਜੇ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਵਧੇ ਹੋਏ ਟੋਲ ਟੈਕਸ ਨੂੰ ਲਾਗੂ ਕਰੇਗੀ। ਟੋਲ ਟੈਕਸ ਵਿੱਚ ਲਗਭਗ 10% ਦਾ ਵਾਧਾ ਕੀਤਾ ਗਿਆ ਹੈ। ਜਿਸ ਕਾਰਨ ਕਾਰ ਦਾ ਟੋਲ 5 ਤੋਂ 10 ਰੁਪਏ ਵਧ ਗਿਆ ਹੈ। ਇਸ ਦੇ ਨਾਲ ਹੀ ਵਪਾਰਕ ਭਾਵ ਮਾਲ ਢੋਣ ਵਾਲੇ ਵਾਹਨਾਂ ਦਾ ਟੋਲ 865 ਰੁਪਏ ਤੱਕ ਵਧ ਗਿਆ ਹੈ। ਟੋਲ ਟੈਕਸ ਦੀਆਂ ਵਧੀਆਂ ਦਰਾਂ ਦੇ ਸਬੰਧ ਵਿਚ ਸਾਰੇ ਟੋਲ ਪਲਾਜ਼ਿਆਂ ‘ਤੇ ਨਵੇਂ ਬੋਰਡ ਲਗਾਏ ਗਏ ਹਨ।ਪੰਜਾਬ ‘ਚ ਨੈਸ਼ਨਲ ਹਾਈਵੇਅ ‘ਤੇ 11 ਟੋਲ ਟੈਕਸ ਹਨ, ਜਿਨ੍ਹਾਂ ‘ਤੇ 1 ਅਪ੍ਰੈਲ ਤੋਂ ਟੋਲ ਟੈਕਸ ਮਹਿੰਗਾ ਹੋ ਜਾਵੇਗਾ।

ਇਨ੍ਹਾਂ ਵਿੱਚ ਲੁਧਿਆਣਾ-ਜਗਰਾਉਂ ਰੋਡ ‘ਤੇ ਚੌਕੀਮਾਨ ਟੋਲ ਪਲਾਜ਼ਾ, ਲੁਧਿਆਣਾ-ਪਾਣੀਪਤ ਹਾਈਵੇ ‘ਤੇ ਲਾਡੋਵਾਲ ਟੋਲ ਪਲਾਜ਼ਾ, ਬਠਿੰਡਾ-ਚੰਡੀਗੜ੍ਹ ਰੋਡ ‘ਤੇ 5, ਬਠਿੰਡਾ ਅੰਮ੍ਰਿਤਸਰ ਰੋਡ ‘ਤੇ 3 ਅਤੇ ਬਠਿੰਡਾ ਮਲੋਟ ਰੋਡ ‘ਤੇ 1 ਟੋਲ ਪਲਾਜ਼ਾ ਸ਼ਾਮਲ ਹੈ। ਹਾਲਾਂਕਿ ਇਨ੍ਹਾਂ ‘ਚ ਲਾਡੋਵਾਲ ਟੋਲ ਪਲਾਜ਼ਾ ‘ਤੇ ਵਧੀਆਂ ਦਰਾਂ 1 ਅਪ੍ਰੈਲ ਤੋਂ ਨਹੀਂ ਸਗੋਂ 1 ਸਤੰਬਰ ਤੋਂ ਲਾਗੂ ਹੋਣਗੀਆਂ।