India

ਚੋਣਾਂ ਖ਼ਤਮ ਹੁੰਦਿਆਂ ਹੀ ਜਨਤਾ ਨੂੰ ਝਟਕਾ! ਟੋਲ ਪਲਾਜ਼ਿਆਂ ਦੇ ਰੇਟ ਵਧੇ, ਕਾਰ ਲਈ 5 ਰੁਪਏ ਵਧਾਇਆ ਟੋਲ

ਹਰਿਆਣਾ ਤੇ ਪੰਜਾਬ ਵਿੱਚ ’ਚ ਲੋਕ ਸਭਾ ਚੋਣਾਂ ਦੀ ਵੋਟਿੰਗ ਖ਼ਤਮ ਹੁੰਦੇ ਹੀ ਟੋਲ ਰੇਟ ਵਧਾ ਦਿੱਤੇ ਗਏ ਹਨ। 2 ਜੂਨ ਦੀ ਅੱਧੀ ਰਾਤ 12 ਤੋਂ ਟੋਲ ਪਲਾਜ਼ਾ ਦੀਆਂ ਦਰਾਂ ਵਿੱਚ 5% ਦਾ ਵਾਧਾ ਕੀਤਾ ਗਿਆ ਹੈ। ਆਮ ਤੌਰ ’ਤੇ ਇਹ ਦਰਾਂ 1 ਅਪ੍ਰੈਲ ਤੋਂ ਲਾਗੂ ਹੁੰਦੀਆਂ ਹਨ ਪਰ ਇਸ ਵਾਰ ਲੋਕ ਸਭਾ ਚੋਣਾਂ ਕਾਰਨ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਹਰਿਆਣਾ ਦੇ ਵੱਖ-ਵੱਖ ਹਾਈਵੇਅ, ਐਕਸਪ੍ਰੈਸਵੇਅ, ਕੇਐੱਮਪੀ, ਨਾਰਨੌਲ-ਚੰਡੀਗੜ੍ਹ ਐਕਸਪ੍ਰੈਸਵੇਅ, ਖੇੜਕੀ ਦੌਲਾ ਟੋਲ ਪਲਾਜ਼ਾ, ਦਿੱਲੀ-ਪਟਿਆਲਾ ਹਾਈਵੇਅ ’ਤੇ ਖਟਕੜ ਟੋਲ ਪਲਾਜ਼ਾ, ਜੀਂਦ-ਗੋਹਾਣਾ-ਸੋਨੀਪਤ ਹਾਈਵੇਅ ’ਤੇ ਲੁਦਾਣਾ ਟੋਲ ਪਲਾਜ਼ਾ, ਗੁੜਗਾਓਂ-ਸੋਹਨਾ ਹਾਈਵੇ ’ਤੇ ਘਮਦੋਜ ਟੋਲ ਹਨ ਪਲਾਜ਼ਾ, ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਹਿਲਾਲਪੁਰ ਟੋਲ ਪਲਾਜ਼ਾ, ਹਿਸਾਰ-ਚੰਡੀਗੜ੍ਹ ਹਾਈਵੇਅ-152 ਸਮੇਤ ਸਾਰੇ ਹਾਈਵੇਅ ’ਤੇ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ।

ਏਧਰ ਪੰਜਾਬ ਵਿੱਚ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ’ਤੇ ਟੋਲ ਦੀ ਦਰ ਵਿੱਚ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਇੱਕ ਸਾਲ ਵਿੱਚ ਤੀਜੀ ਵਾਰ ਦਰਾਂ ਵਿੱਚ ਵਾਧਾ ਕੀਤਾ ਹੈ।

ਸਬੰਧਿਤ ਖ਼ਬਰ – ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਮਹਿੰਗਾ, 5 ਫੀਸਦੀ ਵਧੀਆਂ ਕੀਮਤਾਂ