ਬਿਊਰੋ ਰਿਪੋਰਟ : ਕਈ ਮਹਿਲਾਵਾਂ ਦੀ ਜ਼ਿੰਦਗੀ ਖਰਾਬ ਕਰਨ ਵਾਲਾ ਜਲੇਬੀ ਬਾਬਾ ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਦੇ ਸਾਹਮਣੇ ਰੋਣ ਲੱਗਿਆ, 5 ਜਨਵਰੀ ਨੂੰ ਜਲੇਬੀ ਬਾਬੇ ਨੂੰ ਇੱਕ ਨਾਬਾਲਿਗ ਸਮੇਤ ਕਈ ਮਹਿਲਾਵਾਂ ਨੂੰ ਚਾਹ ਵਿੱਚ ਨਸ਼ੇ ਦੀਆਂ ਗੋਲੀਆਂ ਪਾਕੇ ਜਬਰ ਜਨਾਹ ਅਤੇ ਵੀਡੀਓ ਬਣਾਉਣ ਦੇ ਇਲਜ਼ਾਮ ਵਿੱਚ ਦੋਸ਼ੀ ਕਰਾਰ ਦਿੱਤਾ ਸੀ । ਮਾਨਸਾ ਦੇ ਰਹਿਣ ਵਾਲੇ ਜਲੇਬੀ ਬਾਬਾ ਨੂੰ ਹਰਿਆਣਾ ਦੀ ਟੋਹਨਾ ਫਾਸਟ ਟਰੈਕ ਦੇ ਜੱਜ ਬਲਵੰਤ ਸਿੰਘ 9 ਨੂੰ ਸਜ਼ਾ ਸੁਣਾਉਣਗੇ ।
ਪੁਲਿਸ ਨੂੰ ਮਿਲੀ ਸੀ ਅਸ਼ਲੀਲ ਸੀਡੀਆਂ
ਇਲਜ਼ਾਮ ਹਨ ਕਿ ਮਾਨਸਾ ਤੋਂ ਟੋਹਨਾ ਪਹੁੰਚੇ ਜਲੇਬੀ ਬਾਬੇ ਨੇ 120 ਮਹਿਲਾਵਾਂ ਨਾਲ ਜਬਰ ਜਨਾਹ ਵਰਗਾ ਘਿਨੌਣਾ ਅਪਰਾਧ ਕੀਤਾ ਹੈ । 19 ਜੁਲਾਈ 2018 ਨੂੰ ਟੋਹਾਨਾ ਦੇ ਤਤਕਾਲੀ SHO ਪ੍ਰਦੀਪ ਕੁਮਾਰ ਦੀ ਸ਼ਿਕਾਇਤ ‘ਤੇ ਮੁਲਜ਼ਮ ਬਾਬਾ ਬਿੱਲੂ ਰਾਮ ਉਰਫ ਅਮਰਪੁਰੀ ਦੇ ਖਿਲਾਫ਼ ਧਾਰਾ 292, 293, 294, 376, 384, 509 ਅਤੇ IT ਐਰਟ ਦੀ ਧਾਰਾ 67 A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । SHO ਪ੍ਰਦੀਪ ਕੁਮਾਰ ਨੇ ਦੱਸਿਆ ਸੀ ਕੀ ਇੱਕ ਮੁਖਬਿਰ ਨੇ ਉਨ੍ਹਾਂ ਨੂੰ ਮੋਬਾਈਲ ‘ਤੇ ਬਾਬੇ ਦੀਆਂ ਅਸ਼ਲੀਲ ਵੀਡੀਓ ਵਿਖਾਈਆਂ ਸਨ । ਪੁਲਿਸ ਨੂੰ ਛਾਪੇਮਾਰੀ ਦੌਰਾਨ 120 ਅਸ਼ਲੀਲ ਵੀਡੀਓ ਮਿਲਿਆਂ ਸਨ। ਜਿਸ ਵਿੱਚ ਬਾਬਾ ਵੱਖ-ਵੱਖ ਮਹਿਲਾਵਾਂ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ ।
ਮਾਨਸ ਤੋਂ ਇਸ ਤਰ੍ਹਾਂ ਪਹੁੰਚਿਆ ਟੋਹਾਨਾ
ਬਾਬੇ ‘ਤੇ ਇਲਜ਼ਾਮ ਹਨ ਕੀ ਧਰਮ ਦੀ ਆੜ ਵਿੱਚ ਮਹਿਲਾਵਾਂ ਦਾ ਸਰੀਰਕ ਸੋਸ਼ਨ ਕਰਦਾ ਸੀ ਅਤੇ ਫਿਰ ਉਨ੍ਹਾਂ ਨੂੰ ਬਲੈਕ ਮੇਲ ਕਰਦਾ ਸੀ । ਪੁਲਿਸ ਦੇ ਮੁਖਬਿਰ ਨੇ ਬਾਬਾ ਦੀ ਇੱਕ ਅਸ਼ਲੀਲ ਸੀਡੀ SHO ਪ੍ਰਦੀਪ ਕੁਮਾਰ ਨੂੰ ਦਿੱਤੀ ਸੀ । ਪੁਲਿਸ ਦੀ ਤਫਤੀਸ਼ ਦੇ ਬਾਅਦ ਮੁਲਜ਼ਮ ਦੇ ਖਿਲਾਫ਼ NDPS ਅਤੇ ਆਰਮਸ ਐਕਟ ਅਧੀਨ ਵੀ ਮਾਮਲਾ ਦਰਜ ਕੀਤਾ ਗਿਆ ਸੀ । ਜਾਂਚ ਦੌਰਾਨ ਨਸ਼ੇ ਦੀਆਂ ਗੋਲੀਆਂ, VCR ਵੀ ਬਰਾਮਦ ਹੋਇਆ ਸੀ । ਉਸ ਨੇ ਪੁਲਿਸ ਦੱਸਿਆ ਕੀ ਉਹ ਮਾਨਸਾ ਦਾ ਰਹਿਣ ਵਾਲਾ ਹੈ ਅਤੇ 8 ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਸੀ ਅਤੇ ਦਿੱਲੀ ਚੱਲਾ ਗਿਆ ਸੀ । ਦਿੱਲੀ ਦੇ ਰੇਲਵੇ ਸਟੇਸ਼ਨ ‘ਤੇ ਉਸ ਨੂੰ ਬਾਬਾ ਦਿਗੰਬਰ ਰਾਮੇਸ਼ਵਰ ਮਿਲੇ ਜਿੰਨ੍ਹਾਂ ਨੂੰ ਉਸ ਨੇ ਆਪਣਾ ਗੁਰੂ ਬਣਾ ਲਿਆ ਅਤੇ ਉਜੈਨ ਡੇਰੇ ਵਿੱਚ ਰਹਿਣ ਲੱਗਿਆ । 18 ਦੀ ਉਮਰ ਵਿੱਚ ਉਹ ਮਾਨਸਾ ਪਰਤਿਆ ਅਤੇ ਘਰ ਵਾਲਿਆਂ ਨੇ ਉਸ ਦਾ ਵਿਆਹ ਕਰਵਾ ਦਿੱਤਾ । 1984 ਵਿੱਚ ਮਾਨਸਾ ਤੋਂ ਟੋਹਾਨਾ ਵਿੱਚ ਆਇਆ ਅਤੇ ਜਲੇਬੀ ਦੀ ਰੇੜੀ ਲਗਾਉਣੀ ਸ਼ੁਰੂ ਕਰ ਦਿੱਤੀ । 20 ਸਾਲ ਪਹਿਲਾਂ ਟੋਹਾਨਾ ਵਿੱਚ ਮੰਦਰ ਬਣਵਾਇਆ ਜਿੱਥੇ ਤੰਤਰ ਮੰਤਰ ਨਾਲ ਇਲਾਜ ਕਰਵਾਉਣ ਦੇ ਲਈ ਕਈ ਮਰੀਜ਼ ਆਉਣ ਲੱਗੇ ।
ਮਹਿਲਾਵਾਂ ਨੂੰ ਇਸ ਤਰ੍ਹਾਂ ਸ਼ਿਕਾਰ ਬਣਾਉਂਦਾ ਸੀ
ਬਾਬਾ ਬਿੱਲੂ ਰਾਮ ਉਰਫ ਅਮਰਪੁਰੀ ਉਰਫ ਜਲੇਬੀ ਬਾਬਾ ਨੇ ਦੱਸਿਆ ਜਿਹੜੀ ਮਹਿਲਾ ਉਸ ਕੋਲ ਆਉਂਦੀ ਸੀ ਉਹ ਨਸ਼ੇ ਦੀ ਗੋਲੀਆਂ ਦੇ ਕੇ ਉਨ੍ਹਾਂ ਨਾਲ ਜਬਰ ਜਨਾਹ ਦਾ ਘਿਨੌਣਾ ਅਪਰਾਧ ਕਰਦਾ ਸੀ । ਫਿਰ ਮੋਬਾਈਲ ‘ਤੇ ਵੀਡੀਓ ਬਣਾ ਲੈਂਦਾ ਸੀ । ਇਸ ਤੋਂ ਬਾਅਦ ਬਾਬੇ ਦਾ ਸ਼ੁਰੂ ਹੁੰਦਾ ਬਲੈਕ ਮੇਲਿੰਗ ਦਾ ਖੇਡ,ਵੀਡੀਓ ਦੇ ਸਹਾਰੇ ਉਹ ਮਹਿਵਾਲਾਂ ਤੋਂ ਪੈਸੇ ਲੈਂਦਾ ਸੀ । ਬਦਨਾਮੀ ਦੇ ਡਰ ਤੋਂ ਮਹਿਲਾਵਾਂ ਬਾਬੇ ਨੂੰ ਪੈਸੇ ਦਿੰਦੀਆਂ ਸਨ।