The Khalas Tv Blog Punjab ਭਗਵੰਤ ਮਾਨ ਸਰਕਾਰ ਲਈ ਅੱਜ ਦਾ ਦਿਨ ਮੁਸ਼ਕਿਲਾਂ ਭਰਿਆ !
Punjab

ਭਗਵੰਤ ਮਾਨ ਸਰਕਾਰ ਲਈ ਅੱਜ ਦਾ ਦਿਨ ਮੁਸ਼ਕਿਲਾਂ ਭਰਿਆ !

ਦ ਖ਼ਾਲਸ ਬਿਊਰੋ : ਬਰਗਾੜੀ ਬੇਅ ਦਬੀ ਮਾਮਲੇ ਵਿੱਚ ਇਨਸਾਫ ਨਾ ਮਿਲਣ ਕਾਰਨ ਸਿੱਖ ਜੱਥੇਬੰਦੀਆਂ ਨੇ ਬਰਗਾੜੀ ਵਿਖੇ ਵੱਡੇ ਇਕੱਠ ਨੂੰ ਸੱਦਿਆ ਹੋਇਆ ਹੈ। ਜਿਸ ਵਿੱਚ ਬੇਅ ਦਬੀ ਤੇ ਗੋ ਲੀ ਕਾਂ ਡ ਮਾਮਲੇ ਨੂੰ ਲੈ ਕੇ ਇਨਸਾਫ਼ ਲੈਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਇਨਸਾਫ਼ ਮੋਰਚਾ ਕੋਈ ਵੱਡਾ ਫੈਸਲਾ ਲੈ ਸਕਦਾ ਹੈ ।

ਵੱਡੀ ਗਿਣਤੀ ਵਿੱਚ ਸਿੱਖ ਸੰਗਤ ਮੋਰਚੇ ਵਿੱਚ ਪਹੁੰਚ ਰਹੀ ਹੈ। ਬੇਅ ਦਬੀ ਕੇਸ ਅਤੇ ਬਹਿਬਲ ਕਲਾਂ ਗੋ ਲੀ ਕਾਂ ਡ ਵਿੱਚ ਅਜੇ ਤੱਕ ਸਰਕਾਰ ਕੋਈ ਕਾਰਵਾਈ ਨਹੀਂ ਕਰ ਸਕੀ ਹੈ। ਇੱਕ ਹਫ਼ਤਾ ਪਹਿਲਾਂ ਜੇਲ੍ਹ ਮੰਤਰੀ ਹਰਜੋਤ ਬੈਂਸ ਅਤੇ ਸਪੀਕਰ ਕੁਲਤਾਰ ਸੰਧਵਾ ਸਿੱਖ ਸੰਗਤ ਤੋਂ ਸਮਾਂ ਮੰਗ ਕੇ ਮੋਰਚੇ ’ਚ ਗਏ ਸਨ ਪਰ ਸਿੱਖ ਸੰਗਤ ਨੇ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਸੀ ।

ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦ ਬੀ ਦੀਆਂ ਘਟ ਨਾਵਾਂ ਵਾਪਰੀਆਂ ਸਨ,ਜਿਸ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਸਿੱਖ ਪ੍ਰਦਰ ਸ਼ਨਕਾਰੀਆਂ ‘ਤੇ ਗੋ ਲੀਆਂ ਚਲਾਈਆਂ ਗਈਆਂ ਸਨ। ਇਨ੍ਹਾਂ ਕੇਸਾਂ ਵਿੱਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ, ਜਿਸ ਖ਼ਿਲਾਫ਼ ਸੁਖਰਾਜ ਸਿੰਘ ਦੀ ਅਗਵਾਈ ਵਿੱਚ ਇਨਸਾਫ਼ ਮੋਰਚਾ ਚੱਲ ਰਿਹਾ ਹੈ। ਸੁਖਰਾਜ ਸਿੰਘ ਨਿਆਮੀਵਾਲਾ ਨੇ ਸਾਰੇ ਲੋਕਾਂ ਨੂੰ ਮੋਰਚੇ ਵਾਲੀ ਥਾਂ ਪਹੁੰਚਣ ਦਾ ਸੱਦਾ ਦਿੱਤਾ ਸੀ ਤਾਂ ਜੋ ਸਰਕਾਰ ਦੇ ਨਾਲ ਸਵਾਲ ਜਵਾਬ ਕੀਤਾ ਜਾਵੇ ਅਤੇ ਸਰਕਾਰ ਉੱਤੇ ਕਾਰਵਾਈ ਕਰਨ ਦੇ ਲਈ ਦਬਾਅ ਬਣਾਇਆ ਜਾਵੇ।

ਦਰਅਸਲ, ਬਰਗਾੜੀ ਬੇਅ ਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੇ ਗੋ ਲੀ ਕਾਂ ਡ ਦੀ 2 ਵੱਖ SIT ਜਾਂਚ ਕਰ ਰਹੀਆਂ ਹਨ। ਜਾਂਚ ਵਿੱਚ ਹੋ ਰਹੀ ਦੇਰੀ ਦੇ ਖਿਲਾਫ਼ ਮ੍ਰਿ ਤਕ ਦਾ ਪੁੱਤਰ ਸੁਖਰਾਜ ਸਿੰਘ ਨੇ ਤਕਬੀਨ 8 ਮਹੀਨੇ ਤੋਂ ਬਰਗਾੜੀ ਵਿੱਚ ਮੋਰਚਾ ਲਗਾਇਆ ਹੋਇਆ ਹੈ। ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਬੇਅ ਦਬੀ ਅਤੇ ਗੋ ਲੀ ਕਾਂ ਡ ਦੀ ਜਾਂਚ ਤੇਜ਼ ਕਰਨ ਦਾ ਭਰੋਸਾ ਦਿੱਤਾ ਸੀ।

ਉਸ ਤੋਂ ਬਾਅਦ ਪੰਜਾਬ ਦੇ AG ਵੱਲੋਂ ਇੱਕ ਟੀਮ 3 ਮਹੀਨੇ ਪਹਿਲਾਂ ਭੇਜੀ ਗਈ ਸੀ ਅਤੇ ਮੋਰਚੇ ‘ਤੇ ਬੈਠੇ ਸਿੰਘਾਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਤਿੰਨ ਮਹੀਨੇ ਦੇ ਅੰਦਰ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ ਅਤੇ ਹਰ ਮਹੀਨੇ ਕਾਨੂੰਨੀ ਕਾਰਵਾਈ ਦੀ ਰਿਪੋਰਟ ਦੇਵੇਗੀ। ਤਿੰਨ ਮਹੀਨੇ ਖ਼ਤਮ ਹੋਣ ਤੋਂ ਬਾਅਦ ਇੱਕ ਵਾਰ ਮੁੜ ਤੋਂ AG ਦੀ ਟੀਮ ਪਹੁੰਚੀ ਤਾਂ ਉਨ੍ਹਾਂ ਨੇ ਠੋਸ ਕਾਨੂੰਨੀ ਕਾਰਵਾਈ ਲਈ 10 ਦਿਨਾਂ ਦਾ ਮੋਰਚੇ ਤੋਂ ਹੋਰ ਸਮਾਂ ਮੰਗਿਆ ਸੀ ਪਰ ਹਾਲੇ ਤੱਕ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ਹੈ।

ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਮੇਧ ਸੈਣੀ ਨੇ ਕੇਂਦਰੀ ਏਜੰਸੀ ਤੋਂ ਗੋ ਲੀ ਕਾਂ ਡ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਇਸ ਦੇ ਬਾਅਦ ADGP LK ਯਾਦਵ ਵਾਲੀ SIT ਨੇ ਸੈਣੀ ਨੂੰ ਪੇਸ਼ ਹੋਣ ਲਈ ਸਮਨ ਭੇਜਿਆ ਸੀ ਪਰ ਸੈਣੀ ਨੇ ਦਿੱਲੀ ਰੁਝੇਵੇ ਦਾ ਹਵਾਲਾ ਦਿੰਦੇ ਹੋਏ ਪੇਸ਼ ਨਾ ਹੋਣ ਦੀ ਚਿੱਠੀ SIT ਨੂੰ ਲਿੱਖੀ ਸੀ ,ਉਧਰ ਪੰਜਾਬ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋ ਲੀ ਕਾਂ ਡ ਦੀ ਜਾਂਚ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਇਹ ਨਿਰਦੇਸ਼ ਸੁਮੇਧ ਸੈਣੀ ਦੀ ਪਟੀਸ਼ਨ ਰੱਦ ਕਰਨ ਵੇਲੇ ਦਿੱਤੇ। ਕੋਟਕਪੂਰਾ ਗੋ ਲੀ ਕਾਂ ਡ ਦੀ ਜਾਂਚ ADGP ਦੀ ਅਗਵਾਈ ਵਿੱਚ ਹੋ ਰਹੀ ਹੈ। ਉਧਰ ਬਹਿਬਲ ਕਲਾਂ ਦੀ ਜਾਂਚ IG ਨੌਨਿਹਾਲ ਸਿੰਘ ਦੀ ਟੀਮ ਕਰ ਰਹੀ ਹੈ

Exit mobile version