The Khalas Tv Blog Punjab ਕਾਗਜ਼ ਬਚਾਉਣ ਵਾਸਤੇ ਦੇਸ਼ ਦੀਆਂ ਵੱਖ-ਵੱਖ ਹਾਈਕੋਰਟਾਂ A4 ਸਾਈਜ਼ ਪੇਪਰ ’ਤੇ ਦੋਵੇਂ ਪਾਸੇ ਛਪੀਆਂ ਪਟੀਸ਼ਨਾਂ ਤੇ ਹਲਫ਼ਨਾਮੇ ਕਰਨਗੀਆਂ ਸਵੀਕਾਰ
Punjab

ਕਾਗਜ਼ ਬਚਾਉਣ ਵਾਸਤੇ ਦੇਸ਼ ਦੀਆਂ ਵੱਖ-ਵੱਖ ਹਾਈਕੋਰਟਾਂ A4 ਸਾਈਜ਼ ਪੇਪਰ ’ਤੇ ਦੋਵੇਂ ਪਾਸੇ ਛਪੀਆਂ ਪਟੀਸ਼ਨਾਂ ਤੇ ਹਲਫ਼ਨਾਮੇ ਕਰਨਗੀਆਂ ਸਵੀਕਾਰ

‘ਦ ਖ਼ਾਲਸ ਬਿਊਰੋ :- ਵਾਤਾਵਰਣ ਦੀ ਸੁਰੱਖਿਆ ਲਈ ਕਾਗਜ਼ ਬਚਾਉਣ ਵਾਸਤੇ ਸੁਪਰੀਮ ਕੋਰਟ ਤੋਂ ਸੇਧ ਲੈਂਦਿਆਂ ਦੇਸ਼ ਦੀਆਂ ਵੱਖ-ਵੱਖ ਹਾਈਕੋਰਟਾਂ ਹੁਣ ਲੰਮੀਆਂ ਪਟੀਸ਼ਨਾਂ ਦੀ ਥਾਂ A4 ਸਾਈਜ਼ ਦੇ ਪੇਪਰ ’ਤੇ ਦੋਵੇਂ ਪਾਸੇ ਛਪੀਆਂ ਪਟੀਸ਼ਨਾਂ ਤੇ ਹਲਫ਼ਨਾਮੇ ਸਵੀਕਾਰ ਕਰਨ ਲੱਗੀਆਂ ਹਨ।

ਭਾਰਤ ਦੇ ਚੀਫ਼ ਜਸਟਿਸ ਐੱਸ.ਏ.ਬੋਬੜੇ ਨੇ ਵਾਤਾਵਰਨ ਨਾਲ ਸਬੰਧਿਤ ਵੱਖ-ਵੱਖ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਸਿਖਰਲੀ ਅਦਾਲਤ ਵਿੱਚ ਜੁਡੀਸ਼ਲ ਅਤੇ ਪ੍ਰਸ਼ਾਸਨਿਕ ਦੋਵਾਂ ਪੱਧਰਾਂ ’ਤੇ ਲੜੀਵਾਰ ਕਦਮ ਚੁੱਕਣ ਲਈ ਕਿਹਾ ਸੀ, ਤਾਂ ਕਿ ਹਜ਼ਾਰਾਂ ਰੁੱਖਾਂ ਨੂੰ ਅਤੇ ਪਾਣੀ ਬਚਾਇਆ ਜਾ ਸਕੇ। ਸਿਖਰਲੀ ਅਦਾਲਤ ਦੇ ਅਧਿਕਾਰੀਆਂ ਨੇ ਕਿਹਾ ਕਿ ਇਕੱਲੇ ਇਸੇ ਉਪਰਾਲੇ ਨਾਲ ਸਾਲਾਨਾ A4 ਸਾਈਜ਼ ਦੀਆਂ ਡੇਢ ਕਰੋੜ ਦੇ ਕਰੀਬ ਸ਼ੀਟਾਂ ਬਚਣਗੀਆਂ।

Exit mobile version