Punjab

ਸਿਸਟਮ ਨੂੰ ਵਧੀਆ ਕਰਨ ਲਈ ਉਸਨੂੰ ਸਮਝਣਾ ਜਰੂਰੀ : ਵੜਿੰਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪਿਛਲੀ ਦਿਨੀਂ ਉਨ੍ਹਾਂ ਦੇ ਵਹਟਸਐਪ ਉੱਪਰ ਵਾਹਨਾਂ ਦੀ ਆਰਸੀ ਵਿਚ ਹੋਣ ਵਾਲੀ ਦੇਰੀ ਬਾਰੇ ਬਹੁਤ ਸਾਰੇ ਮੈਸੇਜ ਮਿਲੇ ਹਨ। ਇਹ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਸਟਮ ਨੂੰ ਵਧੀਆ ਕਰਨ ਲਈ ਉਸਨੂੰ ਸਮਝਣਾ ਜਰੂਰੀ ਹੈ। ਜਿਸ ਲਈ ਅੱਜ ਮਹਿਕਮੇ ਦੇ ਅਫਸਰ ਸਾਹਿਬਾਨ ਅਤੇ ਆਰਸੀ ਬਣਾਉਣ ਦੀ ਕੰਪਨੀ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਜਾਣਕਾਰੀ ਹਾਸਿਲ ਕੀਤੀ ਗਈ। ਉਨ੍ਹਾਂ ਕਿਹਾ ਕਿ ਜਲਦ ਤੁਹਾਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ।

ਇਕ ਹੋਰ ਟਵੀਟ ਵਿੱਚ ਵੜਿੰਗ ਨੇ ਕਿਹਾ ਹੈ ਕਿ 248 ਰੂਟਾਂ ‘ਤੇ ਵੱਡੀਆਂ ਬੱਸਾਂ ਲਈ 864 ਸਟੇਜ ਕੈਰੇਜ ਪਰਮਿਟ ਦੇਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਨ੍ਹਾਂ ਦੀ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਾਰੀਖ ਹੁਣ 17.10.2021 ਤੱਕ ਹੈ.
ਤੁਸੀ ਸਭ ਇਸ ਵੈਬ ਪੋਰਟਲ ਤੇ ਜਾਕੇ ਆਨਲਾਈਨ ਅਪਲਾਈ ਕਰ ਸਕਦੇ ਹੋ।