ਬਿਊਰੋ ਰਿਪੋਰਟ : Twitter ਨੇ ਪਿਛਲੇ ਸਾਲ ਹੀ Blue tick ਸੇਵਾ ਸ਼ੁਰੂ ਕੀਤੀ ਸੀ। ਇਸ ਦਾ ਮਤਲਬ ਸੀ ਕਿ ਤੁਹਾਡਾ ਐਕਾਉਂਟ ਵੈਰੀਫਾਈਡ ਹੋ ਗਿਆ ਹੈ ਅਤੇ ਤੁਹਾਨੂੰ ਇਸ ਦੇ ਨਾਲ ਕੁਝ ਖਾਸ ਸੁਵਿਧਾਵਾਂ ਵੀ ਮਿਲ ਦੀਆਂ ਸਨ। ਪਰ ਹੁਣ ਤੁਹਾਨੂੰ BLUE TICK ਫ੍ਰੀ ਵਿੱਚ ਨਹੀਂ ਮਿਲੇਗਾ ਇਸ ਦੇ ਲਈ ਤੁਹਾਨੂੰ ਕੀਮਤ ਚੁਕਾਉਣੀ ਹੋਵੇਗੀ। ELon musk ਵੱਲੋਂ Twitter ਕੰਪਨੀ ਟੇਕ ਓਵਰ ਕਰਨ ਤੋਂ ਬਾਅਦ ਇਹ ਵੱਡਾ ਐਲਾਨ ਕੀਤਾ ਗਿਆ ਹੈ । Elon ਨੂੰ ਇਹ Idea ਇੱਕ ਭਾਰਤੀ ਵੱਲੋਂ ਦਿੱਤਾ ਗਿਆ ਹੈ।
660 ਰੁਪਏ ਦੇਣੇ ਹੋਣਗੇ
Twitter ‘ਤੇ ਬਲੂ ਟਿਕ (blue tick) ਯਾਨੀ ਵੈਰੀਫਾਈਡ ਐਕਾਉਂਟ ਦੇ ਯੂਜ਼ਰ ਨੂੰ 660 ਰੁਪਏ ਦੇਣੇ ਹੋਣਗੇ । ਟਵਿਟਰ ਦੇ ਨਵੇਂ ਮਾਲਕ ਐਲਨ ਮਸਕ (Elon must) ਨੇ ਇਸ ਦੇ ਸੰਕੇਤ 2 ਦਿਨ ਪਹਿਲਾਂ ਹੀ ਦੇ ਦਿੱਤੇ ਸਨ। ਕੁਝ ਲੋਕਾਂ ਨੇ ਦੱਸਿਆ ਕਿ ਮਸਕ 20 ਡਾਲਰ (dollar ) ਯਾਨੀ ਕੀ ਭਾਰਤੀ ਰੁਪਏ ਦੇ ਮੁਤਾਬਿਕ 1600 ਰੁਪਏ ਰੱਖ ਸਕਦੇ ਹਨ। ਪਰ ਹੁਣ ਤੈਅ ਹੋਇਆ ਹੈ ਕਿ Blue tick ਦੇ ਲਈ 8 ਡਾਲਰ ਯਾਨੀ 660 ਰੁਪਏ ਦੇਣੇਗੇ ਹੋਣਗੇ। ਐਲਨ ਮਸਕ ਨੇ ਕਿਹਾ ਸੀ ਕਿ ਕੰਪਨੀ ਪੂਰੀ ਤਰ੍ਹਾਂ ਨਾਲ ਵਿਗਿਆਪਨਾਂ ‘ਤੇ ਨਿਰਭਰ ਨਹੀਂ ਹੋ ਸਕਦੀ ਹੈ ।
ਪਹਿਲਾਂ ਇੰਨਾਂ ਲੋਕਾਂ ਨੂੰ ਹੀ ਮਿਲ ਦਾ ਸੀ Blue tick
ਹੁਣ ਤੱਕ Blue tick ਦੇ ਲਈ ਕੋਈ ਫੀਸ ਨਹੀਂ ਸੀ । ਯੂਜ਼ਰ (user) ਨੂੰ ਕੰਪਨੀ ਵੱਲੋਂ ਤੈਅ ਵੈਰੀਫਿਕੇਸ਼ਨ ਤੋਂ ਬਾਅਦ ਹੀ ਬਲੂ ਟਿਕ ਮਿਲ ਦਾ ਸੀ। ਹਾਲਾਂਕਿ ਅਮਰੀਕਾ,ਕੈਨੇਡਾ,ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਇਹ ਸਰਵਿਸ ਪਿਛਲੇ ਸਾਲ ਲਾਂਚ ਕੀਤੀ ਗਈ ਸੀ । ਪਰ ਹੁਣ ਯੂਜ਼ਰ ਨੂੰ ਬਲੂ ਟਿਕ ਦੇ ਲਈ 660 ਰੁਪਏ ਮਹੀਨੇ ਦੇਣਾ ਹੋਵੇਗਾ। ਐਲਨ ਮਸਕ ਨੇ ਕਿਹਾ ਹੈ ਸਾਰੇ ਮੁਲਕਾਂ ਲਈ Blue tick ਦੀ ਫੀਸ ਵੱਖ-ਵੱਖ ਹੋਵੇਗੀ । ਦੇਸ਼ ਦੀ ਖਰੀਦ ਸਮਰਥਾਂ (purchasing power) ਅਤੇ ਆਮਦਨ ਦੇ ਹਿਸਾਬ ਨਾਲ ਫੀਸ ਤੈਅ ਕੀਤੀ ਜਾਵੇਗੀ। ਇਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਚ Blue tick ਦੀ ਫ਼ੀਸ ਅਮਰੀਕਾ ਤੋਂ ਘੱਟ ਹੋਵੇਗੀ। Blue tick ਖਰੀਦਣ ਵਾਲਿਆਂ ਨੂੰ 5 ਸੁਵਿਧਾਵਾਂ ਮਿਲਣਗੀਆਂ
Blue tick ਲੈਣ ਵਾਲਿਆਂ ਨੂੰ ਇਹ ਸੁਵਿਧਾਵਾਂ ਮਿਲਣਗੀਆਂ
ਜਿਹੜੇ ਲੋਕ Blue tick ਖਰੀਦਣਗੇ ਉਨ੍ਹਾਂ ਨੂੰ Twitter ਵੱਲੋਂ 5 ਸੁਵਿਧਾਵਾਂ ਮਿਲਣਗੀਆਂ,ਜਿਸ ਵਿੱਚ ਰਿਪਲਾਈ,ਮੈਂਸ਼ਨ,ਸਰਚ ਵਿੱਚ ਪਹਿਲ ਦਿੱਤੀ ਜਾਵੇਗੀ,ਲੰਮੇ,ਵੀਡੀਓ ਅਤੇ ਆਡੀਓ ਪੋਸਟ ਕਰ ਸਕਣਗੇ,ਆਮ ਯੂਜ਼ਰ ਦੇ ਮੁਕਾਬਲੇ ਘੱਟ ਵਿਗਿਆਪਨ ਵੇਖਣ ਨੂੰ ਮਿਲਣਗੇ। ਇਸ ਦੇ ਨਾਲ ਸਪੈਮ ‘ਤੇ ਵੀ ਲਗਾਮ ਲੱਗੇਗੀ,ਜੇਕਰ ਪਬਲਿਸ਼ਰ ਟਵਿਟਰ ਨਾਲ ਸਮਝੌਤਾ ਕਰਦੇ ਹਨ ਤਾਂ ਬਲੂ ਟਿਕ ਯੂਜ਼ਰ ਪੇਡ ਆਰਟੀਕਲ ਵੀ ਫ੍ਰੀ ਵਿੱਚ ਪੜ ਸਕਣਗੇ ।
ਨਵੀਂ ਸੇਵਾ ਦੇ ਲਈ 7 ਨਵੰਬਰ ਦੀ ਡੈਡਲਾਈਨ
ਟਵਿਟਰ ਨੇ ਫਿਲਹਾਲ ਵੈਰੀਫਿਕੇਸ਼ਨ ਪ੍ਰੋਸੈਸ ਨੂੰ ਨਵਾਂ ਰੂਪ ਦੇਣ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਹੈ । ਟਵਿਟਰ ਨੇ ਆਪਣੇ ਮੁਲਾਜ਼ਮਾਂ ਨੂੰ 7 ਨਵੰਬਰ ਤੱਕ ਇਸ ਨੂੰ ਪੂਰਾ ਕਰਨ ਦੀ ਡੈਡਲਾਈਨ ਦਿੱਤੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਕੰਪਨੀ ਤੋਂ ਕੱਢ ਦਿੱਤਾ ਜਾਵੇਗਾ। ਫਿਲਹਾਲ ਕੰਪਨੀ ਨੂੰ ਜ਼ਿਆਦਾ ਪੈਸਾ ਵਿਗਿਆਪਨ ਤੋਂ ਆਉਂਦਾ ਹੈ। ਪਰ ਐਲਨ ਮਸਕ ਕੰਪਨੀ ਦੀ ਕਮਾਈ ਦਾ ਜ਼ਿਆਦਾ ਹਿੱਸਾ ਸਬਸਕ੍ਰਿਪਸ਼ਨ (subscription) ਤੋਂ ਚਾਉਂਦੇ ਹਨ।
ਜਿੰਨਾਂ ਲੋਕਾਂ ਨੇ 90 ਦਿਨਾਂ ਦੇ ਅੰਦਰ BLUE TICK ਦਾ ਸਬਸਕ੍ਰਿਪਸ਼ਨ ਨਹੀਂ ਲਿਆ ਉਨ੍ਹਾਂ ਦਾ ਬਲੂ ਟਿਕ ਹੱਟ ਜਾਵੇਗਾ ।
ਇਸ ਭਾਰਤੀ ਨੇ ਐਲਨ ਨੂੰ ਦਿੱਤਾ ਸੀ IDEA
ਐਲਨ ਮਕਸ ਨੂੰ ਬਲੂ ਟਿਕ ਦੇ ਜ਼ਰੀਏ ਪੈਸਾ ਕਮਾਉਣ ਦਾ IDEA ਅਮਰੀਕਾ ਵਿੱਚ ਭਾਰਤੀ ਮੂਲ ਦੇ ਸ਼੍ਰੀਰਾਮ ਕਿਸ਼ਣਨ ਨੇ ਦਿੱਤਾ ਹੈ। ਸ੍ਰੀਰਾਮ ਕ੍ਰਿਸ਼ਣਨ 30 ਅਕਤੂਬਰ ਤੋਂ ਟਵਿਟਰ ਵਿੱਚ ਡੇਰਾ ਜਮਾਈ ਬੈਠੇ ਹਨ। ਸਾਰੇ ਵੱਡੇ ਫੈਸਲੇ ਉਹ ਹੀ ਲੈ ਰਹੇ ਹਨ । ਚੈੱਨਈ ਦੇ ਰਹਿਣ ਵਾਲੇ ਕ੍ਰਿਸ਼ਣਨ ਪੇਸ਼ੇ ਤੋਂ ਇੰਜੀਨੀਅਰ ਹਨ ਅਤੇ ਉਹ ਐਂਦ੍ਰੀਸਨ ਹੈਰੀਵਿਟਜ ਨਾਂ ਦੀ ਕੰਪਨੀ ਵਿੱਚ ਭਾਈਵਾਲ ਹਨ। ਇਸ ਕੰਪਨੀ ਨੂੰ a16z ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਨੇ ਆਪਣੀ ਪਹਿਲੀ ਨੌਕਰੀ 2007 ਵਿੱਚ ਮਾਇਕ੍ਰੋਸਾਫਟ ਵਿੱਚ ਵਿਜੂਅਲ ਸਟੂਡੀਓ ਪ੍ਰੋਗਾਮ ਮੈਨੇਜਰ ਦੇ ਤੌਰ ‘ਤੇ ਸ਼ੁਰੂ ਕੀਤੀ ਸੀ।