ਬਿਉਰੋ ਰਿਪੋਰਟ : ਨੌਜਵਾਨਾਂ ਵਿੱਚ ਦਿਲ ਦਾ ਦੌਰਾ ਪੈਣ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਲੈਕੇ ਸਿਹਤ ਮੰਤਰੀ ਮਨਸੁਖ ਮੰਡਾਵਿਆ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਇਸ ‘ਤੇ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਯਾਨੀ (ICMR) ਨੇ ਰਿਸਰਚ ਕਰਦੇ ਹੋਏ ਕੋਰੋਨਾ ਦੇ ਕੁਝ ਖਾਸ ਮਰੀਜ਼ਾ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ।
ਸਿਹਤ ਮੰਤਰੀ ਮਨਸੁਖ ਮੰਡਾਵਿਆ ਨੇ ਦੱਸਿਆ ਕਿ ਜਿਹੜੇ ਲੋਕਾਂ ਦੀ COVID-19 ਦੌਰਾਨ ਹਾਲਤ ਗੰਭੀਰ ਹੋ ਗਏ ਸਨ ਉਹ ਕਰੜੀ ਮਿਹਨਤ ਜਾਂ ਜ਼ਿਆਦਾ ਕਸਰਤ ਤੋਂ ਪਰਹੇਜ਼ ਕਰਨ । ICMR ਨੇ ਇਸ ਦੀ ਸਿਫਾਰਿਸ਼ ਆਪਣੀ ਰਿਸਰਚ ਤੋਂ ਬਾਅਦ ਕੀਤੀ ਹੈ । ਗੁਜਰਾਤ ਵਿੱਚ ਬਹੁਤ ਸਾਰੇ ਲੋਕਾਂ ਦੀ ਦਿਲ ਦਾਾ ਦੌਰੇ ਪੈਣ ਦੌਰਾਨ ਮੌਤ ਹੋ ਗਈ ਹੈ । ਇੱਕ ਨੌਜਵਾਨ ਦੀ ਮੌਤ ਨਵਰਾਤਰਿਆਂ ਵਿੱਚ ਗਰਬਾ ਖੇਡਣ ਦੌਰਾਨ ਹੋਈ ਸੀ । ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਸਿਹਤ ਵਿਭਾਗ ਨੇ ਨਾਲ ਅਹਿਮ ਮੀਟਿੰਗ ਵੀ ਕੀਤੀ ਸੀ । ਦਿਲ ਦਾ ਦੌਰਾ ਪੈਣ ਦੇ ਜ਼ਿਆਤਰ ਮਾਮਲੇ ਘੱਟ ਉਮਰ ਦੇ ਨੌਜਵਾਨਾਂ ਵਿੱਚ ਵੇਖੇ ਜਾ ਰਹੇ ਹਨ ।
ICMR ਦੀ ਸਲਾਹ
ICMR ਨੇ ਨੌਜਵਾਨਾਂ ਵਿੱਚ ਵੱਧ ਰਹੇ ਦਿਲ ਦੇ ਦੌਰੇ ਦੇ ਮਾਮਲੇ ਵਿੱਚ ਇੱਕ ਰਿਪੋਰਟ ਤਿਆਰ ਕੀਤੀ ਹੈ । ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਕੋਵਿਡ ਦੇ ਦੌਰਾਨ ਗੰਭੀਰ ਬਿਮਾਰ ਹੋ ਗਏ ਸਨ ਉਨ੍ਹਾਂ ਨੂੰ ਜ਼ਿਆਦਾ ਕਸਰਤ ਅਤੇ ਕੰਮ ਦੇ ਪਰੈਸ਼ਰ ਤੋਂ ਬਚਣਾ ਚਾਹੀਦਾ ਹੈ । ਡਾਕਟਰਾਂ ਮੁਤਾਬਿਕ ਕੋਵਿਡ ਦਾ ਸਿੱਧਾ ਅਸਰ ਫੇਫੜਿਆਂ ‘ਤੇ ਪਿਆ ਸੀ। ਜਿਸ ਦੀ ਵਜ੍ਹਾ ਕਰਕੇ ਸਾਹ ਲੈਣ ਵਿੱਚ ਲੋਕਾਂ ਨੂੰ ਪਰੇਸ਼ਾਨੀ ਆਈ ਸੀ । ਜਿਹੜੇ ਕੋਵਿਡ ਸਮੇਂ ਜ਼ਿਆਦਾ ਗੰਭੀਰ ਹੋ ਗਏ ਸਨ ਉਨ੍ਹਾਂ ਦੇ ਫੇਫੜੇ ਹੁਣ ਵੀ ਕਮਜ਼ੋਰ ਹਨ । ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਵਿੱਚ ਦਿਲ ਦਾ ਦੌਰਾਨ ਪੈਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਅਜਿਹੇ ਲੋਕਾਂ ਨੂੰ ਜ਼ਿਆਦਾ ਕਸਰਤ ਅਤੇ ਕੰਮ ਦਾ ਜ਼ਿਆਦਾ ਪਰੈਸ਼ਨ ਲੈਣ ਤੋਂ ਬਚਣਾ ਚਾਹੀਦੀ ਹੈ।
ਪਿਛਲੇ ਦਿਨਾਂ ਦੌਰਾਨ ਕੈਨੇਡਾ ਵਿੱਚ 14 ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੀ ਖਬਰਾਂ ਸਾਹਮਣੇ ਆਇਆ ਸਨ । ਇਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾਾ ਸੀ । ਇਸ ਦੇ ਪਿੱਛੇ ਵੀ ਵਜ੍ਹਾ ਕੋਵਿਡ ਨੂੰ ਹੀ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਕੈਨੇਡਾ ਪਹੁੰਚ ਰਹੇ ਨੌਜਵਾਨਾਂ ਨੂੰ ਤਣਾਅ ਵੀ ਕਾਫੀ ਜ਼ਿਆਦਾ ਹੈ । 16-16 ਘੰਟੇ ਕੰਮ ਕਰਕੇ ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਕਈ ਨੌਜਵਾਨ ਆਪਣੀ ਸਿਹਤ ਦੀ ਪਰਵਾ ਵੀ ਨਹੀਂ ਕਰਦੇ ਹਨ ।