India

ਸਟਾਕ ਮਾਰਕੀਟ ’ਚ ਹੇਰਾਫੇਰੀ ਕਰਨ ਲਈ ਐਗਜ਼ਿਟ ਪੋਲ ’ਚ ਧਾਂਦਲੀ? TMC ਲੀਡਰ ਨੇ SEBI ਨੂੰ ਦਖ਼ਲ ਦੇਣ ਲਈ ਕਿਹਾ

ਤ੍ਰਿਣਮੂਲ ਕਾਂਗਰਸ ਦੇ ਲੀਡਰ ਸਾਕੇਤ ਗੋਖਲੇ ਨੇ ਮਾਰਕੀਟ ਰੈਗੂਲੇਟਰ ਸੇਬੀ (SEBI) ਨੂੰ ਇਹ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰਾਂ ਨੂੰ ਪ੍ਰਭਾਵਿਤ ਕਰਨ ਲਈ ਛੇੜਛਾੜ ਕੀਤੀ ਗਈ ਸੀ? ਦਰਅਸਲ ਐਗਜ਼ਿਟ ਪੋਲ ਦੀ ਭਵਿੱਖਬਾਣੀ ਤੇ 4 ਜੂਨ ਨੂੰ ਆਏ ਅਸਲ ਨਤੀਜਿਆਂ ਵਿੱਚ ਆਏ ਫ਼ਰਕ ਤੋਂ ਬਾਅਦ ਸ਼ੇਅਰ ਮਾਰਕਿਟ ਵਿੱਚ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਹੈ, ਇਸ ਦੇ ਦੌਰਾਨ ਇਹ ਬਿਆਨ ਸਾਹਮਣੇ ਆਇਆ ਹੈ।

ਸਾਕੇਤ ਗੋਖਲੇ ਨੇ ਕਿਹਾ ਹੈ ਕਿ ਜਾਣਬੁੱਝ ਕੇ ਕੀਤੇ ਗਏ ਐਗਜ਼ਿਟ ਪੋਲ ਦਾ ਮਤਲਬ ਹੋਵੇਗਾ ਕਿ ਸਟਾਕ ਮਾਰਕੀਟ ‘ਚ ਵੱਡੇ ਪੱਧਰ ‘ਤੇ ਹੇਰਾਫੇਰੀ ਹੋਈ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਸੇਬੀ ਨੂੰ ਲਿਖੇ ਇੱਕ ਪੱਤਰ ਵਿੱਚ, ਸਾਕੇਤ ਗੋਖਲੇ ਨੇ ਲਿਖਿਆ, “ਐਗਜ਼ਿਟ ਪੋਲ ਦੇ ਨੀਤਜਿਆਂ ਦੇ ਬਾਅਦ ਬਾਜ਼ਾਰਾਂ ਵਿੱਚ ਤੇਜ਼ੀ ਆਉਣ ਦੇ ਬਾਅਦ ਨਿਵੇਸ਼ਕਾਂ ਨੇ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ 3 ਮਈ ਨੂੰ ਭਾਰੀ ਮੁਨਾਫ਼ਾ ਕਮਾਇਆ।”

“ਹਾਲਾਂਕਿ, ਨਤੀਜਿਆਂ ਵਾਲੇ ਦਿਨ 4 ਮਈ ਨੂੰ ਨਿਵੇਸ਼ਕਾਂ ਨੂੰ 31 ਲੱਖ ਕਰੋੜ ਰੁਪਏ ਤੋਂ ਵੱਧ ਭਾਵ 31 ਟ੍ਰਿਲੀਅਨ ਰੁਪਏ ਦਾ ਨੁਕਸਾਨ ਹੋਇਆ। ਨਿਵੇਸ਼ਕਾਂ ਦੀ ਸੁਰੱਖਿਆ ਦੇ ਹਿੱਤ ਵਿੱਚ, ਇਹ ਨਿਰਧਾਰਤ ਕਰਨਾ ਮਹੱਤਵਪੂਰਨ ਹੈ ਕਿ ਕੀ ਇੰਡੀਆ ਟੂਡੇ ਐਕਸਿਸ ਮਾਈਇੰਡੀਆ ਐਗਜ਼ਿਟ ਪੋਲ ਵਿੱਚ ਧਾਂਦਲੀ ਕੀਤੀ ਗਈ ਸੀ ਜਾਂ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੇ ਹੱਕ ਵਿੱਚ ਜਾਣਬੁੱਝ ਕੇ ਪੱਖਪਾਤ ਕੀਤਾ ਗਿਆ ਸੀ, ਜਿਸ ਨਾਲ 3 ਜੂਨ ਨੂੰ ਬਾਜ਼ਾਰਾਂ ਵਿੱਚ ਬੇਮਿਸਾਲ ਵਾਧਾ ਹੋਇਆ ਸੀ।”

ਉਨ੍ਹਾਂ ਕਿਹਾ ਕਿ, “ਸਟਾਕ ਮਾਰਕਿਟ ਨੂੰ ਹੁਲਾਰਾ ਦੇਣ ਲਈ ਐਗਜ਼ਿਟ ਪੋਲਾਂ ਵਿੱਚ ਸਪੱਸ਼ਟ ਤੌਰ ’ਤੇ ਹੇਰਾਫੇਰੀ ਕੀਤੀ ਗਈ ਸੀ। ਬਾਅਦ ਵਿੱਚ ਹੋਏ ਮਾਰਕੀਟ ਕਰੈਸ਼ ਵਿੱਚ ਨਿਵੇਸ਼ਕਾਂ ਦੇ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ। ਇਹ ਪਤਾ ਲਗਾਉਣ ਲਈ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਐਕਸਿਸ ਮਾਈਇੰਡੀਆ ਵਰਗੇ ਪੋਲਟਰਾਂ ਨੇ ਜਾਣਬੁੱਝ ਕੇ ਭਾਜਪਾ ਲਈ ਐਗਜ਼ਿਟ ਪੋਲ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਸੀ। ਇਹ ਮਹੱਤਵਪੂਰਨ ਹੈ ਕਿਉਂਕਿ ਐਕਸਿਸ ਮਾਈ ਇੰਡੀਆ ਵੀ ਭਾਜਪਾ ਦਾ ‘ਕਲਾਇੰਟ’ ਸੀ।”

ਇਹ ਵੀ ਪੜ੍ਹੋ – June 84 ‘ਚ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਤੇ ਹੋਇਆ ਹਮਲਾ ਪੂਰੇ ਦੇਸ਼ ਦੇ ਮੱਥੇ ਤੇ ਕਲੰਕ: ਗਿਆਨੀ ਹਰਪ੍ਰੀਤ ਸਿੰਘ