‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਨ੍ਹਾਂ ਦਿਨਾਂ ਵਿੱਚ ਬਾਬਾ ਰਾਮਦੇਵ ਦਾ ਇਕ ਤੋਂ ਬਾਅਦ ਇਕ ਵਿਵਾਵਿਦ ਬਿਆਨ ਨਾਲ ਨਾਤਾ ਜੁੜਦਾ ਜਾ ਰਿਹਾ ਹੈ। ਐਲੋਪੈਥੀ ਤੋਂ ਸ਼ੁਰੂ ਹੋਈ ਬਿਆਨਾਂ ਦੀ ਕਹਾਣੀ ਵਿੱਚ ਹੁਣ ਨਵਾਂ ਬਿਆਨ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਹਾਲਾਂਕਿ ਇਸ ਬਿਆਨ ਨੂੰ ਟੀਐੱਮਸੀ ਦੀ ਲੀਡਰ ਤੇ ਆਪਣੀ ਬੇਬਾਕੀ ਲਈ ਸਦਨ ਵਿੱਚ ਮਸ਼ਹੂਰ ਮਹੁਆ ਮੁਇੱਤਰਾ ਨੇ ਵੀ ਤਲਖ ਟਿੱਪਣੀ ਨਾਲ ਜਵਾਬ ਦਿੱਤਾ ਹੈ। ਉਨ੍ਹਾਂ ਰਾਮਦੇਵ ਦੇ ਨਵੇਂ ਬਿਆਨ ਉੱਤੇ ਕਿਹਾ ਹੈ ਕਿ ਸਵਾਮੀ ਰਾਮਦੇਵ ਨੂੰ ਕਿਸੇ ਦਾ ਪਿਓ ਵੀ ਗ੍ਰਿਫਤਾਰ ਨਹੀਂ ਕਰ ਸਕਦਾ। ਭਰਾ ਤੇ ਪਿਓ ਤਾਂ ਵਿਰੋਧੀ ਧਿਰਾਂ ਨੂੰ ਫੜ੍ਹਨ ਵਿਚ ਰੁੱਝੇ ਹੋਏ ਹਨ।
ਜ਼ਿਕਰਯੋਗ ਹੈ ਕਿ ਇਹ ਟਿੱਪਣੀ ਰਾਮਦੇਵ ਦੇ ਸੋਸ਼ਲ ਮੀਡੀਆ ਉੱਤੇ ਆਏ ਬਿਆਨ ਨੂੰ ਲੈ ਕੇ ਆਇਆ ਹੈ। ਤ੍ਰਿਣਮੂਲ ਕਾਂਗਰਸ ਦੀ ਲੀਡਰ ਨੇ ਸਰਕਾਰ ਤੇ ਰਾਮਦੇਵ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ। ਹਾਲਾਂਕਿ ਮਹੁਆ ਮੁਇੱਤਰਾ ਨੇ ਆਪਣੇ ਟਵੀਟ ਵਿੱਚ ਬਿਨਾਂ ਸਰਕਾਰ ਦਾ ਨਾਂ ਲੈ ਕੇ ਇਹ ਗੱਲ ਕਹੀ ਹੈ। ਪਰ ਇਸ ਟਵੀਟ ਨੂੰ ਪਿਛਲੇ ਦਿਨੀਂ ਹੋਈ ਨਾਰਦਾ ਮਾਮਲੇ ਵਿੱਚ ਟੀਐੱਮਸੀ ਦੇ ਲੀਡਰਾਂ ਦੀ ਗ੍ਰਿਫਤਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਕਿਉਂ ਦਿੱਤਾ ਬਾਬਾ ਰਾਮਦੇਵ ਨੇ ਇਹ ਬਿਆਨ
ਐਲੋਪੈਥੀ ਨੂੰ ਸਟੂਪਿਡ ਸਾਇੰਸ ਕਹਿਣ ਵਾਲੇ ਬਾਬਾ ਰਾਮਦੇਵ ਨੂੰ ਭਾਰਤੀ ਮੈਡੀਕਲ ਐਸੋਸੀਏਸ਼ਨ ਯਾਨੀ ਕਿ ਆਈਐੱਮਏ ਵੱਲੋਂ ਮਾਣਹਾਨੀ ਦਾ ਨੋਟਿਸ ਭੇਜਣ ਦੀ ਖਬਰ ਆਉਣ ‘ਤੇ ਥੋੜ੍ਹੇ ਸਮੇਂ ਬਾਅਦ ਹੀ ਸੋਸ਼ਲ ਮੀਡੀਆ ਉੱਤੇ Arrest Baba Ramdev ਟ੍ਰੈਂਡ ਕਰਨ ਲੱਗਿਆ ਤਾਂ ਬਾਬੇ ਦਾ ਵੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗਿਆ। ਇਸ ਵਿੱਚ ਰਾਮਦੇਵ ਕਹਿ ਕਿਹਾ ਹੈ ਕਿਸੇ ਦੇ ਬਾਪ ਵਿੱਚ ਦਮ ਨਹੀਂ ਜੋ ਬਾਬਾ ਰਾਮਦੇਵ ਨੂੰ ਗ੍ਰਿਫਤਾਰ ਕਰ ਸਕੇ।
ਰਾਮਦੇਵ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਦੇ ਟ੍ਰੈਂਡ ਸੋਸ਼ਲ ਮੀਡੀਆ ਉੱਤੇ ਚਲਾਏ ਜਾ ਰਹੇ ਹਨ। ਪਰ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਦਾ ਉਨ੍ਹਾਂ ਦੀ ਸਿਹਤ ‘ਤੇ ਕੋਈ ਅਸਰ ਨਹੀਂ ਹੈ। ਇਸ ਵੀਡੀਓ ਵਿੱਚ ਰਾਮਦੇਵ ਕਹਿ ਰਹੇ ਹਨ ਕਿ ਸੋਸ਼ਲ ਮੀਡੀਆ ‘ਤੇ ਲੋਕ ਹੱਲਾ ਮਚਾ ਰਹੇ ਹਨ ਕਿ ਅਰੈਸਟ ਕਰੋ, ਕਦੇ ਕੁੱਝ ਚਲਾਉਂਦੇ ਨੇ ਕਦੇ ਕੁੱਝ। ਕਦੇ ਚਲਾਉਂਦੇ ਨੇ ਠੱਗ ਰਾਮਦੇਵ, ਕਦੀ ਮਹਾਂਠੱਗ, ਅਰੈਸਟ ਰਾਮਦੇਵ। ਚਲਾਉਣ ਦਿਓ ਇਨ੍ਹਾਂ ਨੂੰ। ਪਰ ਇਹ ਵੀਡੀਓ ਕਦੋਂ ਦਾ ਹੈ, ਇਸ ਬਾਰੇ ਪੁਸ਼ਟੀ ਨਹੀਂ ਹੋਈ ਹੈ।
Comments are closed.