Punjab

ਪਨਡੁੱਬੀ ਟਾਇਟਨ ਦੇ ਯਾਤਰੀਆਂ ਨੂੰ ਲੈਕੇ ਆਈ ਮਾੜੀ ਖ਼ਬਰ !ਟਾਇਟੈਨਿਕ ਦੇ ਮਲਬੇ ਤੋਂ 1600 ਫੁੱਟ ਹੇਠਾਂ ਮਿਲੀ ਪਨਡੁੱਬੀ !

ਬਿਊਰੋ ਰਿਪੋਰਟ : ਟਾਇਟਨ ਪਨਡੁੱਬੀ ਦਾ ਮਲਵਾ ਵੀ ਟਾਇਟੈਨਿਕ ਜਹਾਜ ਦੇ ਮਲਬੇ ਤੋਂ 1600 ਫੁੱਟ ਹੇਠਾਂ ਮਿਲਿਆ ਹੈ । ਟਾਇਟੈਨਿਕ ਦਾ ਮਲਬਾ ਵਿਖਾਉਣ ਗਈ ਇਹ ਪਨਡੁੱਬੀ 4 ਦਿਨ ਯਾਨੀ 18 ਜੂਨ ਦੀ ਸ਼ਾਮ ਤੋਂ ਲਾਪਤਾ ਸੀ । ਸਬਮਰੀਨ ਵਿੱਚ ਮੌਜੂਦ 5 ਲੋਕਾਂ ਦੀ ਮੌਤ ਹੋ ਗਈ ਹੈ । ਇਸ ਵਿੱਚ ਬ੍ਰਿਟਿਸ਼ ਬਿਜਨੈਸ ਮੈਨ ਹੈਮਿਸ਼ ਹਾਡਿਗ,ਫਰਾਂਸ਼ ਦੇ ਡਾਈਵਰ ਪਾਲ ਹੈਨਰੀ,ਪਾਕਿਸਤਾਨੀ ਬ੍ਰਿਟਿਸ਼ ਕਾਰੋਬਾਰੀ ਸ਼ਹਿਜਾਦਾ ਦਾਊਦ,ਉਨ੍ਹਾਂ ਦਾ ਪੁੱਤਰ ਸੁਲੇਮਾਨ ਅਤੇ ਓਸ਼ਨਗੇਟ ਕੰਪਨੀ ਦੇ CEO ਸਟਾਕਟਾਨ ਰਸ਼ ਸ਼ਾਮਲ ਸਨ । ਅਮਰੀਕੀ ਕੋਸਟ ਗਾਰਡ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ।

ਅਮਰੀਕੀ ਕੋਸਟ ਗਾਰਡ ਦੇ ਆਰ ਐਡਮਿਰਲ ਜਾਨ ਮਾਗਰ ਨੇ ਕਿਹਾ ਅਟਲਾਂਟਿਕ ਮਹਾਸਾਗਰ ਵਿੱਚ ਪਨਡੁੱਬੀ ਦੇ ਮਲਬੇ ਨੂੰ ਰਿਮੋਟਲੀ ਆਪਰੇਟਿਡ ਵਹੀਕਲ ਨਾਲ ਤਲਾਸ਼ ਕੀਤੀ ਗਈ । ਇਹ ਮੰਨਿਆ ਜਾ ਰਿਹਾ ਹੈ ਇਸ ਵਿੱਚ ਧਮਾਕਾ ਹੋਇਆ,ਹਾਲਾਂਕਿ ਫਿਲਹਾਲ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਧਮਾਕਾ ਕਦੋਂ ਹੋਇਆ,ਇਸ ਬਾਰੇ ਵਿੱਚ ਕਈ ਸਵਾਲ ਹਨ,ਜਿਨ੍ਹਾਂ ਦੇ ਜਵਾਬ ਤਲਾਸ਼ਨੇ ਹਨ।

ਰਾਇਟਰਸ ਦੇ ਮੁਤਾਬਿਕ ਇਹ ਪਨਡੁੱਬੀ ਭਾਰਤੀ ਸਮੇਂ ਮੁਤਾਬਿਕ 18 ਜੂਨ ਸ਼ਾਮ 5:30 ਵਜੇ ਅਟਲਾਂਟਿਕ ਮਹਾਸਾਗਰ ਵਿੱਚ ਛੱਡੀ ਗਈ ਸੀ ਅਤੇ 1:45 ਘੰਟੇ ਬਾਅਦ ਲਾਪਤਾ ਹੋ ਗਈ । ਪਿਛਲੇ 4 ਦਿਨ ਤੋਂ ਸਰਚ ਆਪਰੇਸ਼ਨ ਜਾਰੀ ਸੀ, ਜੋ ਹੁਣ ਖਤਮ ਹੋ ਗਿਆ ਹੈ । ਸਰਚਿੰਗ ਵਿੱਚ ਅਮਰੀਕਾ,ਕੈਨੇਡਾ,ਫਰਾਂਸ,ਬ੍ਰਿਟੇਨ ਦੇ ਏਅਰਕਰਾਫਟ ਅਤੇ ਜਹਾਜ ਲੱਗੇ ਸਨ ।

ਮਲਬੇ ਵਿੱਚ ਪਨਡੁੱਬੀ ਦੇ 5 ਹਿੱਸੇ ਬਰਾਮਦ

CNN ਦੇ ਮੁਤਾਬਿਕ ਮਲਬੇ ਵਿੱਚੋ 22 ਫੁੱਟ ਲੰਮੀ ਟਾਇਟਨ ਪਨਡੱਬੀ ਦੇ 5 ਹਿੱਸੇ ਬਰਾਦਮ ਹੋਏ ਹਨ । ਇਸ ਵਿੱਚ ਟੇਲ ਕੋਨ ਅਤੇ ਪ੍ਰੈਸ਼ਰ ਹੱਲ ਦੇ 2 ਸੈਕਸ਼ਨ ਸ਼ਾਮਲ ਹਨ । ਅਰਮੀਕੀ ਕੋਸਟ ਗਾਰਡ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਵਿੱਚੋਂ ਫਿਲਹਾਲ ਕਿਸੇ ਯਾਤਰੀ ਦੀ ਮ੍ਰਿਤਕ ਦੇਹ ਨਹੀਂ ਮਿਲੀ ਹੈ । ਪਨਡੁੱਬੀ ਬਣਾਉਣ ਵਾਲੀ ਕੰਪਨੀ ਓਸ਼ਨਗੇਟ ਨੇ ਕਿਹਾ ਹੈ ਕਿ ਹਾਦਸੇ ਵਿੱਚ ਜਿੰਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਹ ਧਮਾਕੇ ਨਾਲ ਹੋਈ ਹੈ । ਇਸ ਮੁਸ਼ਕਿਲ ਸਮੇਂ ਵਿੱਚ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ।

ਕੋਸਟ ਗਾਰਡ ਦੇ ਐਡਮੀਰਲ ਨੇ ਦੱਸਿਆ ਹੈ ਕਿ ਇੱਕ ਰੋਬੋਟ ਏਅਰਕਰਾਫਟ ਅਟਲਾਂਟਿਕ ਮਹਾਸਾਗਰ ਤੋਂ ਲਗਾਤਾਰ ਮਲਬਾ ਇਕੱਠਾ ਕਰਦਾ ਰਹੇਗਾ, ਇਸ ਦੇ ਜ਼ਰੀਏ ਹਾਦਸੇ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਮਹਾਸਾਗਰ ਦੀ ਗਹਿਰਾਈ ਵਿੱਚ ਮਰਨ ਵਾਲਿਆਂ ਬਾਰੇ ਕੁਝ ਵੀ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੈ ।

ਟਾਇਟੈਨਿਕ ਮਲਬੇ ਦੇ ਕੋਲ ਰਿਕਾਰਡ ਹੋਈ ਆਵਾਜ਼ਾਂ ਦੇ ਅਧਾਰ ਨਾਲ ਸਰਚ ਆਪਰੇਸ਼ਨ ਤੇਜ਼ ਕੀਤਾ ਗਿਆ

ਰੈਸਕਿਉ ਆਪਰੇਸ਼ਨ ਨੂੰ ਲੀਡ ਕਰ ਰਹੇ ਕੈਪਟਨ ਨੇ ਕਿਹਾ ਸਾਨੂੰ ਨਹੀਂ ਪਤਾ ਸੀ ਕਿ ਉਹ ਲੋਕ ਕਿੱਥੇ ਹਨ। ਬੁੱਧਵਾਰ ਨੂੰ ਟਾਇਟੈਨਿਕ ਦੇ ਮਲਬੇ ਦੇ ਕੋਲ ਰਿਕਾਰਡ ਆਵਾਜ਼ਾਂ ਦੇ ਅਧਾਰ ‘ਤੇ ਅਸੀਂ ਸਰਚ ਆਪਰੇਸ਼ਨ ਦਾ ਦਾਇਰਾ ਵਧਾਇਆ,ਅਮਰੀਕਾ ਸਟੇਟ ਕਨੇਕਟਿਕਟ ਤੋਂ ਦੁੱਗਣੇ ਵੱਡੇ ਖੇਤਰ ਵਿੱਚ ਇਸ ਦੀ ਤਲਾਸ਼ ਸ਼ੁਰੂ ਹੋਈ । ਟੀਮ ਵਿੱਚ ਸ਼ਾਮਲ ਅਫਸਰਾਂ ਨੇ ਦੱਸਿਆ ਕਿ ਸਰਚ ਆਪਰੇਸ਼ਨ ਦੌਰਾਨ 10 ਜਹਾਜ ਅਤੇ ਸਬਮਰੀਨਸ ਉਤਾਰੀ ਗਈ ਸੀ। ਇਸ ਤੋਂ ਇਲਾਵਾ ਫਰਾਂਸ ਨੇ ਵੀ ਆਪਣਾ ਅੰਡਰ ਵਾਟਰ ਰੋਬੋਟ ਸਮੁੰਦਰ ਵਿੱਚ ਉਤਾਰਿਆ ਸੀ ।