Punjab

ਪਵਨ ਕੁਮਾਰ ਟੀਨੂੰ ਨੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਤੇ ਖੜ੍ਹੇ ਕੀਤੇ ਸਵਾਲ, ਲਗਾਏ ਵੱਡੇ ਦੋਸ਼

ਜਲੰਧਰ ਪੱਛਮੀ ਸੀਟ ‘ਤੇ 10 ਜੁਲਾਈ ਨੂੰ ਜ਼ਿਮਨੀ ਚੋਣ ਹੋ ਰਹੀ ਹੈ, ਜਿਸ ਨੂੰ ਲੈ ਕੇ ਹਰ ਪਾਰਟੀ ਇਕ-ਦੂਜੇ ‘ਤੇ ਗੰਭੀਰ ਅਰੋਪ ਲਗਾ ਰਹੀ ਹੈ। ਅੱਜ ਆਮ ਆਦਮੀ ਪਾਰਟੀ ਨੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ‘ਤੇ ਗੰਭੀਰ ਅਰੋਪ ਲਾਏ ਹਨ। ਆਪ ਆਗੂ ਪਵਨ ਕੁਮਾਰ ਟੀਨੂੰ ਨੇ ਸੁਰਿੰਦਰ ਕੌਰ ਅਤੇ ਉਸ ਦੇ ਪੁੱਤਰ ‘ਤੇ ਕਮਰਸ਼ੀਅਲ ਜ਼ਮੀਨ ਨੂੰ ਰਿਹਾਇਸ਼ੀ ਦੱਸ ਕੇ ਉਸ ‘ਤੇ ਨਾਜਾਇਜ਼ ਉਸਾਰੀ ਕਰਨ ਦਾ ਅਰੋਪ ਲਾਇਆ ਹੈ। ਟੀਨੂੰ ਨੇ ਕਿਹਾ ਕਿ ਸੁਰਿੰਦਰ ਕੌਰ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਆਪਣੇ ਪਰਿਵਾਰ ਦੀ ਸੇਵਾ ਕੀਤੀ ਹੈ। ਇੱਕ ਨਿੱਜੀ ਕੰਪਨੀ ਵੱਲੋਂ 100 ਮਰਲੇ ਤੋਂ ਵੱਧ ਜ਼ਮੀਨ ਨੂੰ ਵਪਾਰਕ ਬਣਾਇਆ ਗਿਆ ਸੀ। ਪਰ ਡਿਪਟੀ ਮੇਅਰ ਹੁੰਦਿਆਂ ਸੁਰਿੰਦਰ ਕੌਰ ਦੇ ਪੁੱਤਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਕਮਰਸ਼ੀਅਲ ਜ਼ਮੀਨ ਨੂੰ ਰਿਹਾਇਸ਼ੀ ਜ਼ਮੀਨ ਵਿੱਚ ਤਬਦੀਲ ਕਰ ਦਿੱਤਾ।

ਹੁਣ ਉਕਤ ਪਲਾਟ ਨੂੰ ਕਲੋਨੀ ਵਜੋਂ ਵੰਡ ਕੇ ਵੇਚਿਆ ਜਾ ਰਿਹਾ ਹੈ। ਇਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਕੰਮ ਸੀ ਅਤੇ ਸਿਆਸੀ ਤਾਕਤ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ। ਮਾਮਲਾ ਇੱਥੇ ਹੀ ਨਹੀਂ ਰੁਕਿਆ, ਉਕਤ ਪਲਾਟ ਵੀ ਬਿਨਾਂ ਕਿਸੇ ਮਨਜ਼ੂਰੀ ਦੇ ਸਰਕਾਰੀ ਸੀਵਰੇਜ ਸਿਸਟਮ ਨਾਲ ਜੋੜ ਦਿੱਤਾ ਗਿਆ। ਕਾਂਗਰਸ ਹਰ ਥਾਂ ਕਮਿਸ਼ਨ ਲੈ ਰਹੀ ਹੈ। ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੂਰੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਮਾਮਲੇ ‘ਚ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ –  ਐਕਸ਼ਨ ਦੀ ਤਿਆਰੀ ‘ਚ ਕਿਸਾਨ ਜਥੇਬੰਦੀਆਂ, ਸਰਵਣ ਸਿੰਘ ਪੰਧੇਰ ਨੇ ਦੱਸੀ ਕੀ ਹੈ ਤਿਆਰੀ