ਪੰਜਾਬ ਸਰਕਾਰ ਵੱਲੋਂ ਮੌਸਮ ‘ਚ ਤਬਦੀਲੀ ਨੂੰ ਦੇਖਦਿਆਂ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸੂਬੇ ਦੇ ਸਾਰੇ ਸਕੂਲਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਸਕੂਲਾਂ ਦਾ ਸਮਾਂ ਬਦਲਣ ਸੰਬੰਧੀ ਪੰਜਾਬ ਸਰਕਾਰ ਦੇ ਹੁਕਮ ਨਵੇਂ ਸੋਧੇ ਹੋਏ ਸਮੇਂ ਅਨੁਸਾਰ 1 ਅਕਤੂਬਰ ਤੋਂ ਪੰਜਾਬ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8:30 ਵਜੇ ਲੱਗਣਗੇ ਅਤੇ ਦੁਪਹਿਰ 2:30 ਵਜੇ ਛੁੱਟੀ ਹੋਵੇਗੀ।
ਸਰਕਾਰ ਵਲੋਂ ਕੀਤੀ ਗਈ ਤਬਦੀਲੀ ਤੋਂ ਬਾਅਦ ਹੁਣ ਸਕੂਲਾਂ ਦੇ ਲੱਗਣ ਅਤੇ ਛੁੱਟੀ ਹੋਣ ਦੇ ਸਮੇਂ ਵਿਚ ਅੱਧੇ-ਅੱਧੇ ਘੰਟੇ ਦਾ ਬਦਲਾਅ ਕੀਤਾ ਗਿਆ ਹੈ। ਨਵਾਂ ਸਮਾਂ 1 ਅਕਤੂਬਰ ਤੋਂ 31 ਅਕਤੂਬਰ 2026 ਤਕ ਲਾਗੂ ਰਹੇਗਾ।
ਸਕੂਲ ਦਾ ਸਮਾਂ ਪ੍ਰਤੀ ਸੈਸ਼ਨ ਤਿੰਨ ਵਾਰ ਬਦਲਦਾ ਹੈ
ਪੰਜਾਬ ਵਿੱਚ ਸਕੂਲ ਦਾ ਸਮਾਂ ਪ੍ਰਤੀ ਸੈਸ਼ਨ ਤਿੰਨ ਵਾਰ ਬਦਲਦਾ ਹੈ। 1 ਅਪ੍ਰੈਲ ਤੋਂ 30 ਸਤੰਬਰ ਤੱਕ, ਸਕੂਲ ਦਾ ਸਮਾਂ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੈ। 1 ਅਕਤੂਬਰ ਤੋਂ 31 ਅਕਤੂਬਰ ਤੱਕ, ਪ੍ਰਾਇਮਰੀ ਸਕੂਲ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਹੈ, ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਹਨ।
1 ਨਵੰਬਰ ਤੋਂ 28 ਫਰਵਰੀ ਤੱਕ, ਪ੍ਰਾਇਮਰੀ ਸਕੂਲ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੈ, ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9:00 ਵਜੇ ਤੋਂ ਦੁਪਹਿਰ 3:20 ਵਜੇ ਤੱਕ ਹਨ।

