‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਵਿੱਚ ਬੈਂਕਾਂ ਦੇ ਕੰਮਕਾਜ ਦਾ ਸਮਾਂ ਬਦਲਿਆ ਗਿਆ ਹੈ। ਬੈਂਕਾਂ ਵਿੱਚ ਹੁਣ ਕੰਮ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ ਹੈ। ਬੈਂਕਾਂ ਦੇ ਬੰਦ ਹੋਣ ਦਾ ਸਮਾਂ 4 ਵਜੇ ਤੱਕ ਕੀਤਾ ਗਿਆ ਹੈ।
ਜਾਰੀ ਕੀਤੀਆਂ ਗਈਆਂ ਹਦਾਇਤਾਂ
- ਹਰ ਦੂਜੇ ਅਤੇ ਚੌਥੇ ਸ਼ਨੀਵਾਰ ਬੈਂਕ ਬੰਦ ਰਹਿਣਗੇ।
- ਬੈਂਕਾਂ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ।
- ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਸਾਰੀਆਂ ਹਦਾਇਤਾਂ, ਜਿਵੇਂ ਕਿ ਸੋਸ਼ਲ ਡਿਸਟੈਂਸਿੰਗ, ਸੈਨੇਟਾਈਜੇਸ਼ਨ, ਮਾਸਕ ਪਾਉਣ ਦੀਆਂ ਪਾਲਣਾ ਕੀਤੀ ਜਾਵੇ।
- ਗ੍ਰਾਹਕਾਂ ਨੂੰ ਏਟੀਐੱਮ ਦੇ ਰਾਹੀਂ ਹੀ ਪੈਸੇ ਕਢਵਾਉਣ ਲਈ ਉਤਸ਼ਾਹਿਤ ਕਰਨਾ, ਤਾਂ ਜੋ ਹੱਥਾਂ ਦੇ ਸੰਪਰਕ ਤੋਂ ਬਚਿਆ ਜਾ ਸਕੇ।
- ਬੈਂਕ ਦੇ ਜਿਹੜੇ ਕਰਮਚਾਰੀ ਸਰੀਰਕ ਪੱਖੋਂ ਕਮਜ਼ੋਰ, ਅੰਗਹੀਣ ਜਾਂ ਫਿਰ ਕੋਈ ਔਰਤ ਕਰਮਚਾਰੀ ਜੋ ਗਰਭਵਤੀ ਹੈ, ਉਸਨੂੰ ਜੇ ਮੁਮਕਿਨ ਹੋਵੇ ਤੋਂ ਘਰ ਤੋਂ ਹੀ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇ।
- ਕਰਮਚਾਰੀ ਕਰੋਨਾ ਵੈਕਸੀਨ ਜ਼ਰੂਰ ਲਗਵਾਉਣ ਅਤੇ ਆਪਣੇ ਪਰਿਵਾਰ ਨੂੰ ਵੀ ਲਗਵਾਉਣ।
Comments are closed.