International

ਅਫਗਾਨਿਸਤਾਨ ‘ਚ tiktok ਅਤੇ PUBG ‘ਤੇ ਪਾਬੰਦੀ

ਦ ਖ਼ਾਲਸ ਬਿਊਰੋ : ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸ਼ਾਰਟ ਵੀਡੀਓ ਐਪ ਟਿਕ ਟਾਕ ਅਤੇ ਗੇਮਿੰਗ ਐਪ ਪੱਬਜੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਸਰਕਾਰ ਦੇ ਬੁਲਾਰੇ ਦੀ ਤਰਫੋਂ ਇਹ ਦਲੀਲ ਦਿੱਤੀ ਗਈ ਸੀ ਕਿ ਅਜਿਹੀਆਂ ਐਪਾਂ ਨੌਜਵਾਨਾਂ ਨੂੰ ਗੁੰਮਰਾਹ ਕਰਦੀਆਂ ਹਨ। ਅਜਿਹੇ ‘ਚ ਇਨ੍ਹਾਂ ਐਪਲੀਕੇਸ਼ਨਾਂ ‘ਤੇ ਰੋਕ ਲਗਾਈ ਜਾ ਰਹੀ ਹੈ। ਇਹ ਦੋਵੇਂ ਐਪ ਅਫਗਾਨਿਸਤਾਨ ਵਿੱਚ ਵਿਆਪਕ ਤੌਰ ‘ਤੇ ਵਰਤੇ ਗਏ ਹਨ। ਇੱਥੋਂ ਤੱਕ ਕਿ ਕੁਝ ਨੌਜਵਾਨ ਤਾਲਿਬਾਨ ਮੈਂਬਰਾਂ ਨੇ ਵੀ ਇਸਦੀ ਵਰਤੋਂ ਕੀਤੀ।