India

ਟਿਕੈਤ ਨੇ ਪਹਾੜੀ ਕਿ ਸਾਨਾਂ ਲਈ ਸਰਕਾਰ ਤੋਂ ਮੰਗੀ ਰਾਹਤ

‘ਦ ਖਾਲਸ ਬਿਉਰੋ:ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਪਹਾੜੀ ਕਿਸਾਨਾਂ ਬਾਰੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪਹਾੜੀ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਸੀਂ ਸਰਕਾਰ ਨਾਲ ਗੱਲ ਕਰਾਂਗੇ ਕਿ ਇਹਨਾਂ ਕਿਸਾਨਾਂ ਨੂੰ ਟਰਾਂਸਪੋਰਟ ਸਬਸਿਡੀ ਦਿੱਤੀ ਜਾਵੇ ਤਾਂ ਜੋ ਇਹਨਾਂ ਨੂੰ ਕੁੱਝ ਰਾਹਤ ਮਿਲ ਸਕੇ। ਕਿਸਾਨ ਆਗੂਆਂ ਦੇ ਚੋਣ ਲੜਨ ਬਾਰੇ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਆਪਣੀ ਮਰਜੀ ਹੈ ਤੇ ਹਰ ਇਨਸਾਨ ਨੂੰ ਆਪਣੀ ਮਰਜੀ ਕਰਨ ਦਾ ਹੱਕ ਹੈ। ਕਰੋਨਾ ਮਹਾਂਮਾਰੀ ਬਾਰੇ ਉਹਨਾਂ ਕਿਹਾ ਕਿ ਇਹ ਲੋਕਾਂ ਨੂੰ ਡਰਾਉਣ ਲਈ ਇੱਕ ਹਥਿਆਰ ਵਾਂਗ ਹੈ। ਨਵੇਂ ਸਾਲ ਅਤੇ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਅਤੇ ਨੌਕਰੀਆਂ ਦਾ ਖੁਦ ਬਚਾਅ ਕਰਨਾ ਪਏਗਾ ਅਤੇ ਸਰਕਾਰ ਤੋਂ ਕੋਈ ਆਸ ਨਾ ਰੱਖੀ ਜਾਵੇ।