India Punjab

ਭਾਰਤ ਵਿੱਚ ਟਿਕਟੌਕ ਸਣੇ 59 ਚੀਨੀ ਐਪਸ ਬੈਨ, ਟਿਕ-ਟਾਕ ਸਟਾਰ ਨੂਰ ਵੀ ਹੁਣ ਨਹੀਂ ਦੇਖ ਸਕੋਗੇ

‘ਦ ਖਾਲਸ ਬਿਊਰੋ:- ਟਿਕਟੌਕ ਬਣਾਉਣ ਵਾਲਿਆਂ ਲਈ ਬੁਰੀ ਖਬਰ ਹੈ ਕਿ ਹੁਣ ਭਾਰਤ ਸਰਕਾਰ ਟਿਕਟੌਕ ਦਾ ਮਾਈਗਾਮੈਂਟ ਡਲੀਟ ਕਰ ਦਿੱਤਾ ਹੈ। ਟਿਕਟੌਕ ਸਣੇ 59 ਚੀਨੀ ਐਪਸ ਆਈ. ਟੀ.ਐਕਟ 2000 ਦੇ ਤਹਿਤ ਬੈਨ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਜਿਹੜੇ ਪੌਲੀਵੁਡ, ਬੋਲੀਵੁਡ ਟਿਕਟੌਕ ਦੇ ਸਟਾਰਾਂ ਤੋਂ ਇਲਾਵਾਂ ਆਮ ਲੋਕਾਂ ‘ਤੇ ਬੇਹੱਦ ਅਸਰ ਪਏਗਾ।

 

ਇਸ ਤੋਂ ਇਲਾਵਾਂ ਪੰਜਾਬ ਦੀ ਮਸ਼ੂਹਰ ਟਿਕਟੌਕ ਸਟਾਰ ਨੂਰ ਅਤੇ ਉਸ ਦੇ ਸਾਥੀਆਂ ਨੂੰ ਵੀ ਨੁਕਸਾਨ ਹੋਵੇਗਾ। ਕਿਉਕਿ ਟਿਕਟੌਕ ਦੇ ਸਹਾਰੇ ਨੂਰ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਸੀ।

 

ਕੁੱਝ ਦਿਨ ਪਹਿਲਾਂ ਲੱਦਾਖ ਦੇ ਗਲਵਾਨਘਾਟੀ ਵਿੱਚ ਭਾਰਤ, ਚੀਨੀ ਸਰਹੱਦ ‘ਤੇ 20 ਭਾਰਤੀ ਜਵਾਨਾਂ ‘ਤੇ ਕਾਰਵਾਈ ਹੋਈ ਸੀ ਜਿਸ ਤੋਂ  ਬਾਅਦ ਭਾਰਤ, ਚੀਨ ਵਿਚਾਲੇ ਵੱਧ ਰਹੇ ਤਣਾਅ ਕਾਰਨ ਹੀ ਭਾਰਤ ਸਰਕਾਰ ਟਿਕਟੌਕ ਸਣੇ 59 ਐਪਸ ਨੂੰ ਬੈਨ ਦਾ ਫੈਸਲਾ ਲਿਆ ਹੈ।

Comments are closed.