Punjab

ਪੰਜਾਬ ਸਰਕਾਰ ਨੇ ਵਾਹਨ ਡੀਲਰਾਂ ਤੇ ਕੀਤੀ ਸਖਤ ਕਾਰਵਾਈ! ਬਕਾਇਆ ਅਦਾ ਨਾ ਕਰਨਾ ਪਿਆ ਮਹਿੰਗਾ

ਬਿਉਰੋ ਰਿਪੋਰਟ – ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ (Punjab Transport Department) ਵੱਲੋਂ ਬਕਾਇਆ ਰਾਸ਼ੀ ਵਸੂਲਣ ਲਈ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ 7.85 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵਸੂਲਣ ਲਈ ਭੁਗਤਾਨ ਨਾ ਕਰਨ ਵਾਲੇ ਡੀਲਰਾਂ ਅਤੇ ਯੂਜ਼ਰ ਆਈਡੀਜ਼ ਨੂੰ ਬਲਾਕ ਕਰ ਦਿੱਤਾ ਹੈ। ਇਹ ਸਾਰੀ ਜਾਣਕਾਰੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭੁੱਲਰ ਨੇ ਕਿਹਾ ਕਿ ਆਡਿਟ ਦੀ ਜੋ ਪ੍ਰਕਿਰਿਆ ਹੈ ਉਹ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜੋ ਕਾਰਵਾਈ ਹੁਣ ਕੀਤੀ ਗਈ ਹੈ, ਇਸ ਸਬੰਧੀ ਡੀਲਰਾਂ ਨੂੰ ਪਹਿਲਾਂ ਸਮਾਂ ਵੀ ਦਿੱਤਾ ਗਿਆ ਸੀ। ਭੁੱਲਰ ਨੇ ਕਿਹਾ ਕਿ ਹੁਣ ਤੱਕ 17 ਕਰੋੜ ਰੁਪਏ ਦੀ ਵਸੂਲੀ ਹੋ ਚੁੱਕਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਨਿਯਮ 40 ਤਹਿਤ ਕਾਰਵਾਈ ਕੀਤੀ ਗਈ ਹੈ। ਪਹਿਲੇ ਪੜਾਅ ‘ਚ ਵਾਹਨ ਪੋਰਟਲ ‘ਤੇ ਡਿਫਾਲਟਰ ਡੀਲਰਾਂ ਦੇ ਯੂਜ਼ਰ ਆਈਡੀ ਨੂੰ ਅਸਥਾਈ ਤੌਰ ‘ਤੇ ਬਲਾਕ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੀ ਮੁਹਿੰਮ ਸਾਲ 2022 ਵਿੱਚ ਵੀ ਚਲਾਈ ਗਈ ਸੀ।

ਇਹ ਵੀ ਪੜ੍ਹੋ – ਪੰਜਾਬ ‘ਚ ਔਰਤਾਂ ਦੀ ਕੈਂਸਰ ਦੀ ਹੋਵੇਗੀ ਜਾਂਚ!