Punjab

ਬਾਦਲਾਂ ਦੇ ਗੜ੍ਹ ‘ਚ ਗਰਜੇ CM ਮਾਨ, ਕੇਂਦਰ ਸਰਕਾਰ ਬਾਰੇ ਕਹਿ ਦਿੱਤੀ ਇਹ ਵੱਡੀ ਗੱਲ…

Thunder in the stronghold of Badals, CM Maan said this big thing about the central government...

ਬਠਿੰਡਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬਠਿੰਡਾ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਸੇ ਦੌਰਾਨ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਰੈਲੀ ਕੋਈ ਆਮ ਰੈਲੀ ਨਹੀਂ ਇਹ ਕੰਮ ਹੋਣ ਵਾਲੀ ਰੈਲੀ ਹੈ। ਮਾਨ ਨੇ ਕਿਹਾ ਕਿ ਕੱਲ੍ਹ ਲੱਖਾਂ ਮਾਪਿਆਂ ਵੱਲੋਂ ਸਰਕਾਰੀ ਸਕੂਲਾਂ ‘ਚ ਜਾ ਕੇ ਅਧਿਆਪਕਾਂ ਨੂੰ ਮਿਲ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਪੁੱਛਿਆ ਗਿਆ। ਉਨ੍ਹਾਂ ਨੇ ਕਿਹਾ ਕਿ  ਪੰਜਾਬ ‘ਚ ਪਹਿਲਾਂ ਇਹੋ ਜਿਹੇ ਇਕੱਠ ਹੋਣੇ ਬੰਦ ਹੋ ਗਏ ਸੀ, ਪਰ ਨਾ ਪੰਜਾਬੀ ਹਾਂ ਕਦੇ ਹੌਂਸਲਾ ਨਹੀਂ ਹਾਰਦੇ।

ਮੁੱਖ ਮੰਤਰੀ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ। ਸੀ.ਐਮ.ਮਾਨ ਨੇ ਕਿਹਾ ਕਿ ਤੀਰਥ ਯਾਤਰਾ ਸਕੀਮ ਲਈ ਟਰੇਨਾਂ ਬੁੱਕ ਹੋ ਚੁੱਕੀਆਂ ਹਨ ਅਤੇ ਪੈਸੇ ਵੀ ਅਦਾ ਕੀਤੇ ਜਾ ਚੁੱਕੇ ਹਨ। ਕੇਂਦਰ ਨੂੰ ਚਿੰਤਾ ਹੋਣ ਲੱਗੀ ਕਿ ਪੰਜਾਬ ਦੇ ਲੋਕ ਮੱਥਾ ਟੇਕਣ, ਅਰਦਾਸ ਕਰਨ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨਗੇ, ਉਨ੍ਹਾਂ ਦਾ ਸਫ਼ਰ ਰੋਕੋ।

https://twitter.com/AAPPunjab/status/1736322056592212157

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਪੰਜਾਬ ਦੇ ਪੇਂਡੂ ਵਿਕਾਸ ਫੰਡ ਰੋਕ ਰੱਖੇ ਹਨ ਨਹੀਂ ਤਾਂ ਹਰ ਪਿੰਡ ਨੂੰ ਜਾਂਦੀ ਸੜਕ 18 ਫੁਟ ਚੌੜੀ ਬਣਾ ਦੇਣੀ ਸੀ।

ਮਾਨ ਨੇ ਹੋਰ ਕਿਹਾ ਕਿ, ਅਸੀਂ ਮੋਦੀ ਸਰਕਾਰ ਅੱਗੇ ਹੱਥ ਨਹੀਂ ਅੱਡਾਂਗੇ ਪਰ ਆਪਣਾ ਹੱਕ ਜ਼ਰੂਰ ਮੰਗਾਂਗੇ। ਜੇ ਕੇਂਦਰ ਫੰਡ ਨਾ ਵੀ ਦਵੇ ਅਸੀਂ ਫਿਰ ਵੀ ਪੰਜਾਬ ਵਿਚੋਂ ਹੀ ਕਮਾਈ ਕਰ ਕੇ ਪੰਜਾਬ ਦਾ ਵਿਕਾਸ ਕਰ ਲਵਾਂਗੇ।

ਮਾਨ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਥਾਂ ਕਹਿੰਦੇ ਹਨ, ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ। ਰੇਲਵੇ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇੰਜਣ ਨਹੀਂ ਹਨ। ਮਾਨ ਨੇ ਅੱਗੇ ਕਿਹਾ ਕਿ ਭਾਜਪਾ ਵਾਲੇ ਪੰਜਾਬ ਵਿਚ ਨਫ਼ਰਤ ਦਾ ਬੀਜ ਬੀਜਣਾ ਚਾਹੁੰਦੇ ਹਨ ਪਰ ਉਹ ਇਹ ਨਹੀ ਜਾਣਦੇ ਕਿ ਪੰਜਾਬ ਵਿਚ ਕੋਈ ਵੀ ਬੀਜ਼ ਪ੍ਰਫੁੱਲਤ ਹੋ ਸਕਦਾ ਹੈ ਪਰ ਨਫ਼ਤਰ ਦਾ ਬੀਜ ਨਹੀਂ।

ਮਾਨ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਕਸ਼ਮੀਰੀ ਪੰਡਿਤ ਉਨ੍ਹਾਂ ਕੋਲ ਆਏ ਸੀ ਕਿ ਸਾਡਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਹਿਆ ਤੇ ਇਸਨੂੰ ਰੋਕਣ ਲਈ ਕਿਸੀ ਵੱਡੀ ਸ਼ਖਸ਼ੀਅਤ ਦੀ ਕੁਰਬਾਨੀ ਚਾਹੀਦੀ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਹੈ ਅੱਜ ਵੀ ਉਨ੍ਹਾਂ ਦੀ ਸ਼ਹੀਦੀ ਵਾਲੀ ਥਾਂ ਗੁਰੂਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਬਣਿਆ ਹੋਇਆ ਹੈ ਤੇ ਜੋ ਜਬਰਦਸਤੀ ਧਰਮ ਪਰਿਵਰਤਨ ਕਰਵਾਉਂਦਾ ਸੀ ਉਸਦੀ ਕਬਰ ‘ਤੇ ਕੋਈ ਦੀਵਾ ਕਰਨ ਵਾਲਾ ਨਹੀਂ ਹੈਗਾ।

ਵਿਰੋਧੀਆਂ ‘ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਵਿਰੋਧੀਆਂ ਨੂੰ ਆਮ ਘਰਾਂ ਦੇ ਮੁੰਡੇ ਦੇ ਕੁਰਸੀ ‘ਤੇ ਬੈਠਣ ਕਰਕੇ ਘਬਰਾਹਟ ਤੇ ਤੜਫਾਹਟ ਬਹੁਤ ਆ ਬਾਦਲ ਕੇ ਟੱਬਰ ‘ਚੋਂ ਸਾਰੇ ਹਾਰ ਗਏ ਬੱਸ ਇੱਕੋ ਰਹਿ ਗਈ ਜਿਸ ਦੇ ਨਾਮ ‘ਤੇ ਹਾਰ ਨਹੀਂ ਐਤਕੀਂ ਉਹਦੇ ਨਾਮ ਅੱਗੇ ਵੀ ਬਠਿੰਡੇ ਵਾਲਿਆਂ ਨੇ ਹਾਰ ਪਾ ਦੇਣਾ ਸਾਨੂੰ ਮਲੰਗ ਕਹਿਣ ਵਾਲਿਓ ਸਾਨੂੰ ਮਲੰਗ ਵੀ ਤੁਸੀਂ ਲੋਕਾਂ ਨੇ ਹੀ ਬਣਾਇਆ ਹੈ।

ਪਾਰਟੀ ਸੁਪਰੀਮੋ ਕੇਜਰੀਵਾਲ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਨੇ ਕਿਹਾ ਕਿ ਤੀਰਥ ਯਾਤਰਾ ਯੋਜਨਾ ਲਈ ਗੱਡੀਆਂ ਬੁੱਕ ਕੀਤੀਆਂ ਗਈਆਂ, ਪੈਸੇ ਦਿੱਤੇ ਗਏ। ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਪਟਨਾ ਸਾਹਿਬ ਅਤੇ ਨਾਂਦੇੜ ਦੇ ਹਜ਼ੂਰ ਸਾਹਿਬ ਲੈ ਕੇ ਜਾਣਾ ਚਾਹੁੰਦੇ ਸਨ ਪਰ ਕੇਂਦਰ ਨੇ ਯਾਤਰਾ ਰੋਕ ਦਿੱਤੀ। ਇੰਜਣ ਦੇ ਬਹਾਨੇ ਰੇਲ ਗੱਡੀਆਂ ਚੱਲਣ ਤੋਂ ਇਨਕਾਰ ਕਰ ਦਿੱਤਾ ਗਿਆ। ਦਿੱਲੀ ਵਿੱਚ ਵੀ ਅਜਿਹਾ ਕੀਤਾ ਗਿਆ ਸੀ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਰਿਆਂ ਨੂੰ ਪਟਨਾ ਸਾਹਿਬ ਅਤੇ ਨਾਂਦੇੜ ਸਾਹਿਬ ਲੈ ਕੇ ਜਾਣਗੇ। ਦੋ ਦਿਨਾਂ ਵਿੱਚ ਹੱਲ ਲੱਭ ਲਿਆ ਜਾਵੇਗਾ।

ਕੇਜਰੀਵਾਲ ਨੇ ਕਿਹਾ ਕਿ “ਸਾਰੇ ਪੰਜਾਬ ਵਿੱਚ ਕਿਸੇ ਨੂੰ ਪੁੱਛੋ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਪਿਛਲੇ 75 ਸਾਲਾਂ ਵਿੱਚ ਕੀ ਕੰਮ ਕੀਤਾ ਹੈ, ਕੋਈ ਨਹੀਂ ਦੱਸ ਸਕਦਾ ਪਰ ਪਰ ਜਿਵੇਂ ਹੀ ਤੁਸੀਂ ਭਗਵੰਤ ਮਾਨ ਸਰਕਾਰ ਦੇ 1.5 ਸਾਲ ਬਾਰੇ ਲੋਕਾਂ ਤੋਂ ਪੁੱਛਦੇ ਹੋ ਤਾਂ ਲੋਕ  ਸਾਰੀ ਲਿਸਟ ਗਿਣਾ ਦੇਣਗੇ। ਇਸ ਵਿੱਚ ਸਭ ਤੋਂ ਵੱਡਾ ਕੰਮ ਜ਼ੀਰੋ ਬਿਜਲੀ ਬਿੱਲ ਦੀ ਗਰੰਟੀ ਨੂੰ ਪੂਰਾ ਕਰਨਾ ਹੈ।