Punjab

ਪੰਜਾਬ ਦੇ 3 ਨੌਜਵਾਨਾਂ ਦੀ ਦਰਦਨਾਕ ਮੌਤ, 3 ਦੀ ਹਾਲਤ ਨਾਜ਼ੁਕ! ਲਾਪਰਵਾਹੀ ਜ਼ਿੰਦਗੀ ’ਤੇ ਪੈ ਗਈ ਭਾਰੀ

ਬਿਉਰੋ ਰਿਪੋਰਟ – ਸੁਲਤਾਨਪੁਰ ਲੋਧੀ (Sultanpur Lodhi) ਵਿੱਚ ਦਰਦਨਾਕ ਹਾਦਸਾ ਹੋਇਆ ਜਿਸ ਵਿੱਚ 3 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ 3 ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਨ, ਜਿੰਨਾਂ ਦਾ CHC ਟਿੱਬਾ ਵਿੱਚ ਇਲਾਜ ਚੱਲ ਰਿਹਾ ਹੈ। ਮੌਕੇ ’ਤੇ ਬਾਈਕ ਅਤੇ ਐਕਟਿਵਾ ਸਕੂਟਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਹਾਲਾਂਕਿ ਹੁਣ ਤੱਕ ਇਹ ਸਾਫ ਨਹੀਂ ਹੋਇਆ ਹੈ ਕਿ ਹਾਦਸਾ ਕਿਵੇਂ ਹੋਇਆ, ਮੌਕੇ ’ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ।

CHC ਟਿੱਬਾ ਤੋਂ ਥੋੜੀ ਦੂਰ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆ ਰੋਡ ’ਤੇ 2 ਗੱਡੀਆਂ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪਰ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਸਕੂਟੀ ਤੇ ਮੋਟਰ ਸਾਈਕਲ ’ਤੇ ਜਾ ਰਹੇ 6 ਨੌਜਵਾਨਾਂ ਨੂੰ ਟੱਕਰ ਕਿਸੇ ਤੀਜੀ ਗੱਡੀ ਨੇ ਮਾਰੀ ਹੈ ਜਾਂ ਫਿਰ ਦੋਵੇ ਆਪ ਹਾਦਸੇ ਦਾ ਸ਼ਿਕਾਰ ਹੋਏ ਹਨ। ਪੁਲਿਸ ਮੌਕੇ ’ਤੇ ਮੌਜੂਦ ਲੋਕਾਂ ਕੋਲੋ ਪੁੱਛ-ਗਿੱਛ ਕਰ ਰਹੀ ਹੈ।

ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਮਾਤਮ ਛਾ ਗਿਆ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰ ਸਿਵਲ ਹਸਪਤਾਲ ਪਹੁੰਚ ਗਏ ਹਨ। ਥਾਣਾ ਤਲਵੰਡੀ ਚੌਧਰੀਆਂ ਦੇ SHO ਰਜਿੰਦਰ ਸਿੰਘ ਨੇ ਤਿੰਨ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੁੱਢਲੀ ਜਾਂਚ ਵਿੱਚ ਬਾਈਕ ਤੇ ਐਕਟਿਵਾ ਦੀ ਆਪਸ ਵਿੱਚ ਟੱਕਰ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੋਵੇਂ ਟੂ-ਵਹੀਲਰ ਨੂੰ ਨੌਜਵਾਨ ਤੇ ਨਾਬਾਲਗ ਬੱਚੇ ਸਵਾਰ ਸਨ।

ਇਹ ਵੀ ਪੜ੍ਹੋ – ਯੂਪੀ ‘ਚ ਮਾਨਸੂਨ ਦੀ ਐਂਟਰੀ , ਇਸ ਜ਼ਿਲ੍ਹੇ ਵਿੱਚ ਭਾਰੀ ਮੀਂਹ, ਠੰਢੀਆਂ ਹਵਾਵਾਂ ਨੇ ਦਿੱਤੀ ਰਾਹਤ