International

ਤਿੰਨ ਸਾਲ ਬਾਅਦ ਹੁਣ ਬੋਇੰਗ 737 ਵੀ ਭਰੇਗਾ ਉਡਾਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਇੰਡੋਨੇਸ਼ੀਆ ਨੇ ਬੋਇੰਗ 737 ਮੈਕਸ ਜਹਾਜ਼ ਤੋਂ ਪਾਬੰਦੀਆਂ ਹਟਾ ਦਿੱਤੀਆਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤਿੰਨ ਸਾਲ ਪਹਿਲਾਂ ਲਾਇਨ ਏਅਰ ਜਹਾਜ਼ ਹਾਦਸੇ ਤੋਂ ਬਾਅਦ ਇਸ ਉੱਤੇ ਉਡਾਣ ਭਰਨ ਦੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਹਾਦਸੇ ਵਿੱਚ ਜਹਾਜ਼ ‘ਚ ਸਵਾਰ ਸਾਰੇ 189 ਲੋਕਾਂ ਦੀ ਮੌ ਤ ਹੋ ਗਈ ਸੀ।

ਇੰਡੋਨੇਸ਼ੀਆ ਏਅਰਲਾਈਨਜ਼ ਨੇ 737 ਮੈਕਸ ਜਹਾਜ਼ ਹਾਦਸੇ ਤੋਂ ਬਾਅਦ ਮਾਰਚ 2019 ਵਿੱਚ ਜਹਾਜ਼ ਦੇ ਨਿਰਮਾਤਾਂ ਨੇ ਆਪਣੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਏਅਰਕ੍ਰਾਫਟ ਦੀ ਉਡਾਣ ਉੱਤੇ ਰੋਕ ਲਗਾ ਦਿੱਤੀ ਸੀ। ਈਥਿਓਪਿਆਈ ਏਅਰਲਾਈਨਜ਼ ਨੇ ਕਿਹਾ ਕਿ ਫਰਵਰੀ ਤੋਂ ਉਹ ਆਪਣੇ ਇਨ੍ਹਾਂ ਜਹਾਜ਼ਾਂ ਦੀ ਉਡਾਣ ਨੂੰ ਸ਼ੁਰੂ ਕਰੇਗੀ।

ਅਸਟ੍ਰੇਲੀਆ, ਜਪਾਨ, ਭਾਰਤ, ਮਲੇਸ਼ੀਆ ਅਤੇ ਸਿੰਘਾਪੁਰ ਸਮੇਤ 180 ਤੋਂ ਜ਼ਿਆਦਾ ਦੇਸ਼ਾਂ ਨੇ 737 ਮੈਕਸ ਦੀ ਉਡਾਣ ਨੂੰ ਇਜਾਜ਼ਤ ਦੇ ਦਿੱਤੀ ਹੈ। ਇੰਡੋਨੇਸ਼ੀਆ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਉਹ ਤੁਰੰਤ ਪ੍ਰਭਾਵ ਨਾਲ ਇਸ ਜਹਾਜ਼ ‘ਤੇ ਲੱਗੀ ਪਾਬੰਦੀ ਹਟਾ ਰਿਹਾ ਹੈ ਅਤੇ ਇਸਦੇ ਤਹਿਤ ਜਹਾਜ਼ ਦੇ ਸਿਸਟਮ ਵਿੱਚ ਕੀਤੇ ਗਏ ਬਦਲਾਅ ਦੀ ਰੈਗੂਲੇਟਰੀ ਜਾਂਚ ਕੀਤੀ ਜਾਵੇਗੀ।

ਇੰਡੋਨੇਸ਼ੀਆ ਦੀ ਰਾਸ਼ਟਰੀ ਏਅਰਲਾਈਨਜ਼ ਗਰੁੜ ਨੇ ਕਿਹਾ ਕਿ ਉਸਦੀ ਇਸ ਜਹਾਜ਼ ਨੂੰ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਉਸਦਾ ਧਿਆਨ ਆਪਣੇ ਕਰਜ਼ਿਆਂ ‘ਤੇ ਹੈ।

ਜਹਾਜ਼ ਨਾਲ ਕਿਹੜੀ ਘਟ ਨਾ ਵਾਪਰੀ ਸੀ ?

ਦਰਅਸਲ, 29 ਅਕਤੂਬਰ 2018 ਨੂੰ ਲਾਇਨ ਏਅਰ ਫਲਾਈਟ 610 ਨੇ ਜਕਾਰਤਾ ਦੇ ਸੁਕਾਰਨੋ-ਹੱਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ 13 ਮਿੰਟ ਦੇ ਅੰਦਰ ਉਹ ਜਾਵਾ ਸਮੁੰਦਰ ਵਿੱਚ ਹਾਦ ਸਾਗ੍ਰਸਤ ਹੋ ਗਿਆ। ਇਸ ਘਟ ਨਾ ਵਿੱਚ ਸਾਰੇ 189 ਯਾਤਰੀ ਅਤੇ ਕ੍ਰਿਊ ਮੈਂਬਰ ਮਾ ਰੇ ਗਏ ਸਨ।

ਪੰਜ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਇਥੋਪੀਅਨ ਏਅਰਲਾਈਨਜ਼ ਫਲਾਈ 302 ਦਾ ਬੋਇੰਗ 737 ਮੈਕਸ ਜਹਾਜ਼ ਨੇ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਕੀਨੀਆ ਜਾਣ ਦੇ ਲਈ ਉਡਾਣ ਭਰੀ ਸੀ ਪਰ ਛੇ ਮਿੰਟ ਬਾਅਦ ਹੀ ਉਹ ਦੁਰਘਟ ਨਾਗ੍ਰਸਤ ਹੋ ਗਿਆ ਅਤੇ ਸਾਰੇ 157 ਯਾਤਰੀ ਮਾ ਰੇ ਗਏ ਸੀ।