ਬਿਉਰੋ ਰਿਪੋਰਟ – ਪਠਾਨਕੋਟ (PATHANKOT) ਵਿੱਚ ਭਾਰਤ-ਪਾਕਿਸਤਾਨ ਸਰਹੱਦ (INDIA-PAKISTAN BORDER) ਨਾਲ ਲੱਗਦੇ ਪਿੰਡ ਛੋੜੀਆ ਵਿੱਚ ਤਿੰਨ ਸ਼ੱਕੀ (SUSPECTED) ਵਿਖਾਈ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੇ ਉਨ੍ਹਾਂ ਨੂੰ ਵੇਖਿਆ ਹੈ।
ਮਾਮਲਾ ਸਵੇਰ 11 ਵਜੇ ਦਾ ਦੱਸਿਆ ਜਾ ਰਿਹਾ ਹੈ। ਔਰਤ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਜਿਸ ਦੇ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੂਰੇ ਪਿੰਡ ਨੂੰ ਪੁਲਿਸ ਨੇ ਘੇਰਾ ਪਾ ਲਿਆ ਹੈ।
ਪਠਾਨਕੋਟ ਦਾ ਇਲਾਕਾ ਬਹੁਤ ਹੀ ਸੰਵੇਦਨਸ਼ੀਲ ਹੈ। ਇੱਕ ਪਾਸੇ ਤੋਂ ਭਾਰਤ-ਪਾਕਿਸਤਾਨ ਸਰਹੱਦ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਦੀ ਸਰਹੱਦ ਹੈ। ਜਿਸ ਨੂੰ ਲੈਕੇ ਪੁਲਿਸ ਵਿਭਾਗ ਅਲਰਟ ’ਤੇ ਹੈ। ਪਰ ਉਸ ਦੇ ਬਾਵਜੂਦ ਤਕਰੀਬਨ 2-3 ਮਹੀਨੇ ਤੋਂ ਪਠਾਨਕੋਟ ਵੱਲੋਂ ਵੱਖ-ਵੱਖ ਥਾਵਾਂ ’ਤੇ ਸ਼ੱਕੀਆ ਨੂੰ ਵੇਖਣ ਦੀਆਂ ਖ਼ਬਰਾਂ ਆ ਰਹੀਆਂ ਹਨ।
ਬੁੱਧਵਾਰ ਨੂੰ ਵੀ ਪਠਾਨਕੋਟ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਪਿੰਡ ਛੋੜਿਆ ਵਿੱਚ ਇੱਕ ਔਰਤ ਸਮੇਤ 3 ਸ਼ੱਕੀ ਵੇਖੇ ਗਏ ਹਨ। ਜਿਨ੍ਹਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਕੁਝ ਪੈਸੇ ਮੰਗੇ। ਜਿਸ ਦੀ ਵਜ੍ਹਾ ਕਰਕੇ ਔਰਤ ਨੂੰ ਸ਼ੱਕ ਹੋਇਆ ਉਸ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ। ਜਦੋਂ ਤੱਕ ਲੋਕ ਇਕੱਠੇ ਹੁੰਦੇ ਉਹ ਮੌਕੇ ਤੋਂ ਫਰਾਰ ਹੋ ਗਏ।
ਡ੍ਰੋਨ ਦੇ ਜ਼ਰੀਏ ਸ਼ੱਕੀਆਂ ਦੀ ਤਲਾਸ਼
ਦੱਸਿਆ ਜਾਂਦਾ ਹੈ ਕਿ ਤਿੰਨੇਂ ਸ਼ੱਕੀ ਗੰਨੇ ਦੇ ਖੇਤਾਂ ਵਿੱਚ ਲੁੱਕ ਗਏ। ਇਸ ਦੇ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਪੂਰੇ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਪੂਰੇ ਇਲਾਕੇ ਨੂੰ ਡ੍ਰੋਨ ਦੇ ਜ਼ਰੀਏ ਖੰਘਾਲਿਆ ਗਿਆ। ਹੁਣ ਵੀ ਸ਼ੱਕੀਆਂ ਦੀ ਤਲਾਸ਼ ਜਾਰੀ ਹੈ।
ਮੌਕੇ ’ਤੇ ਪਹੁੰਚੇ SSP ਦਲਜਿੰਦਰ ਸਿੰਘ ਨੇ ਕਿਹਾ ਸਾਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਤਿੰਨ ਸ਼ੱਕੀ ਵੇਖੇ ਗਏ ਹਨ। ਜਿਸ ਦੇ ਚੱਲਦੇ ਪੂਰੇ ਇਲਾਕੇ ਵਿੱਚ ਛਾਣਬੀਨ ਕੀਤੀ ਜਾ ਰਹੀ ਹੈ। ਡ੍ਰੋਨ ਦੇ ਜ਼ਰੀਏ ਵੀ ਸਰਚ ਕੀਤਾ ਜਾ ਰਿਹਾ ਹੈ ਤਾਂਕੀ ਜਲਦ ਤੋਂ ਜਲਦ ਸ਼ੱਕੀਆਂ ਨੂੰ ਲੱਭਿਆ ਜਾਵੇ।