‘ਦ ਖ਼ਾਲਸ ਬਿਊਰੋ :- ਪੁਰਤਗਾਲ ਦੇ ਮੋਂਟੀਜੋ ਨਗਰਪਾਲਿਕਾ ਦੇ ਕੈਨਹਾ ਵਿੱਚ ਰਨਅਵੇਅ (Runaway) EN10 ਦੇ 89 ਕਿਲੋਮੀਟਰ ਦੀ ਦੂਰੀ ‘ਤੇ ਅੱਗ ਲੱਗਣ ਨਾਲ ਸ਼ਨੀਵਾਰ ਸਵੇਰੇ ਤਿੰਨ ਲੋਕਾਂ ਦੀ ਮੌਤ ਹੋ ਗਈ।

ਸੀਤੇਬਲ (Setúbal) ਦੇ ਸੀਡੀਓਐੱਸ ਦੇ ਅਨੁਸਾਰ ਇਹ ਹਾਦਸਾ ਸਵੇਰੇ 7:42 ਵਜੇ ਵਾਪਰਿਆ ਅਤੇ 15 ਫਾਇਰਫਾਈਟਰਜ਼, ਆਈਐੱਨਈਐੱਮ ਅਤੇ ਜੀਐੱਨਆਰ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ। ਮਰਨ ਵਾਲਿਆਂ ਦੀ ਪਛਾਣ ਕੱਲ੍ਹ ਸ਼ਾਮ ਨੂੰ ਹੋਈ।

ਮਰਨ ਵਾਲੇ ਵਿਅਕਤੀਆਂ ਵਿੱਚ ਮਲਕੀਤ ਸਿੰਘ, ਲਾਡੀ ਅਤੇ ਵਰਜਿੰਦਰ ਸਿੰਘ ਸਨ। ਤਿੰਨੇ ਪੰਜਾਬੀ ਸਨ। ਵਰਜਿੰਦਰ ਸਿੰਘ ਨਵਾਂਸ਼ਹਿਰ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਸੀ। ਮਲਕੀਤ ਸਿੰਘ ਹਰਿਆਣਾ ਦਾ ਰਹਿਣ ਵਾਲਾ ਸੀ।