Punjab

ਪੰਜਾਬ ‘ਚ ਨਵੇਂ ਅਪਰਾਧਿਕ ਕਾਨੂੰਨ ਹੋਏ ਲਾਗੂ

ਪੰਜਾਬ ਪੁਲਿਸ ਦੇ ਆਈ ਜੀ ਹੈਡ ਕਵਾਟਰ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਨੇ ਵੀ ਅੱਜ ਤਿੰਨ ਨਵੇਂ ਅਪਰਾਧਿਕ ਕਨੂੰਨਾਂ ਨੂੰ ਲਾਗੂ ਕਰ ਦਿੱਤਾ ਹੈ। ਗਿੱਲ ਨੇ ਦੱਸਿਆ ਕਿ ਇਨ੍ਹਾਂ ਕਨੂੰਨਾਂ ਵਿੱਚ ਖ਼ਾਸ ਵਿਵਸਥਾ ਹੈ। ਜਿਵੇਂ ਕਿ ਈ ਐਫ ਆਈ ਆਰ, ਸਰਚ ਸੀਜਰ ਅਤੇ ਜਾਂਚ ਵਰਗੇ ਕਈ ਹੋਰ ਪਹਿਲੂ ਹਨ, ਜਿਨ੍ਹਾਂ ਦੀ ਆਡਿਓ ਅਤੇ ਵੀਡੀਓ ਜ਼ਰੂਰੀ ਹਨ।

20 ਹਜ਼ਾਰ ਮੁਲਾਜ਼ਮਾਂ ਨੂੰ ਦਿੱਤੀ ਟਰੇਨਿੰਗ

ਗਿੱਲ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਪੁਲਿਸ ਨੇ 20 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਟਰੇਨਿੰਗ ਦਿੱਤੀ ਹੈ ਅਤੇ ਬਾਕੀ ਰਹਿੰਦੀ ਟਰੇਨਿੰਗ ਵੀ ਲਗਾਤਾਰ ਦਿੱਤੀ ਜਾ ਰਹੀ ਹੈ।

ਥਾਣਾ ਸਦਰ ਧੂਰੀ ‘ਚ ਪਹਿਲਾ ਮਾਮਲਾ ਕੀਤਾ ਦਰਜ

ਪੰਜਾਬ ਵਿੱਚ ਪਹਿਲੀ ਐਫਆਈਆਰ 102 ਨੰਬਰ ਥਾਣਾ ਸਦਰ ਧੂਰੀ ਵਿੱਚ ਦਰਜ ਕੀਤੀ ਗਈ ਹੈ। ਐਫਆਈਆਰ 303 ਬੀ ਐਲ ਐਸ 2023 ਦੇ ਤਹਿਤ ਦਰਜ ਕੀਤੀ ਗਈ ਹੈ ਅਤੇ ਇਸ ਦੀ ਹੋਰ ਜਾਂਚ ਭਾਰਤੀ ਨਾਗਰਿਕ ਸੁਰੱਖਿਆ ਸਨਹੇਤਾ ਦੀ ਨਵੀਂ ਵਿਵਸਥਾ ਤਹਿਤ ਹੋਵੇਗੀ। ਪੰਜਾਬ ਵਿਚ ਹੁਣ ਜਿੰਨੇ ਵੇ ਮਾਮਲੇ ਦਰਜ ਹੋਣਗੇ ਉਹ ਨਵੇਂ ਕਨੂੰਨਾਂ ਦੇ ਤਹਿਤ ਹੀ ਦਰਜ ਹੋਣਗੇ ਅਤੇ ਜਿੰਨੇ ਵੀ ਹੁਣ ਤੱਕ ਮਾਮਲੇ ਦਰਜ ਹੋਏ ਹਨ ਉਨ੍ਹਾਂ ਨੂੰ ਅਪਡੇਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ –  ਆਪ ਨੇ ਘੇਰਿਆ ਸ਼ੀਤਲ ਅੰਗੁਰਾਲ, ਲਗਾਏ ਗੰਭੀਰ ਦੋਸ਼