The Khalas Tv Blog Punjab ਇੱਕੋ ਪਰਿਵਾਰ ਦੇ ਤਿੰਨ ਜੀਆਂ ਕਰ ਲਿਆ ਇਹ ਕੰਮ , ਇਲਾਕੇ ‘ਚ ਮਚਿਆ ਹੜਕੰਪ
Punjab

ਇੱਕੋ ਪਰਿਵਾਰ ਦੇ ਤਿੰਨ ਜੀਆਂ ਕਰ ਲਿਆ ਇਹ ਕੰਮ , ਇਲਾਕੇ ‘ਚ ਮਚਿਆ ਹੜਕੰਪ

Three members of the same family committed suicide the atmosphere of terror in the area

ਇੱਕੋ ਪਰਿਵਾਰ ਦੇ ਤਿੰਨ ਜੀਆਂ ਕਰ ਲਿਆ ਇਹ ਕੰਮ , ਇਲਾਕੇ 'ਚ ਮਚਿਆ ਹੜਕੰਮ

ਮੁਹਾਲੀ :  ਪੰਜਾਬ ਦੇ ਜਿਲ੍ਹੇ ਮੁਹਾਲੀ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੇ ਖੁਦਕੁਸ਼ੀ ਕਰ ਲਈ ਹੈ। ਮਾਂ –ਬਾਪ ਸਣੇ ਇੱਕਲੌਤੇ ਪੁੱਤਰ ਨੇ ਵੀ ਖੁਦਕੁਸ਼ੀ ਕਰ ਲਈ ਹੈ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਪੂਰੇ ਪਰਿਵਾਰ ਦੀ ਮੌਤ ਘਰੇਲੂ ਝਗੜੇ ਕਾਰਨ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੇਵਾਮੁਕਤ ਐਸਡੀਓ ਸੁਰਿੰਦਰ ਸ਼ਰਮਾ (55), ਉਸ ਦੀ ਪਤਨੀ ਅੰਜਨਾ ਸ਼ਰਮਾ (50) ਅਤੇ ਪੁੱਤਰ ਪੁਲਕਿਤ ਸ਼ਰਮਾ (25) ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਸੁਰਿੰਦਰ ਸ਼ਰਮਾ ਹਰਿਆਣਾ ਬਿਜਲੀ ਬੋਰਡ ਤੋਂ ਐਸ.ਡੀ.ਓ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਫਿਲਹਾਲ ਉਹ ਕੈਮੀਕਲ ਦਾ ਕਾਰੋਬਾਰ ਕਰ ਰਹੇ ਸੀ। ਉਨ੍ਹਾਂ ਦਾ ਬੇਟਾ ਪੁਲਕਿਤ ਵੀ ਪ੍ਰਾਈਵੇਟ ਨੌਕਰੀ ਕਰਦਾ ਸੀ। ਸਥਾਨਕ ਥਾਣੇ ਦੇ ਐਸਐਚਓ ਮਨਦੀਪ ਸਿੰਘ ਨੇ ਦੱਸਿਆ ਕਿ ਸੁਰਿੰਦਰ ਸ਼ਰਮਾ ਦਾ ਪੋਸਟਮਾਰਟਮ ਸ਼ਨੀਵਾਰ ਨੂੰ ਕੀਤਾ ਗਿਆ ਹੈ, ਪਰ ਉਸ ਦੀ ਪਤਨੀ ਅਤੇ ਪੁੱਤਰ ਦਾ ਪੋਸਟਮਾਰਟਮ ਐਤਵਾਰ ਯਾਨੀ ਅੱਜ ਕੀਤਾ ਜਾਣਾ ਹੈ। ਤਿੰਨੋਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਸੁਰਿੰਦਰ ਨੇ ਸਵੇਰੇ ਕੀਤੀ ਖੁਦਕੁਸ਼ੀ, ਸ਼ਾਮ ਨੂੰ ਮਾਂ-ਪੁੱਤ ਨੇ ਕੈਮੀਕਲ ਖਾ ਲਿਆ

ਪੁਲਿਸ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਸੁਰਿੰਦਰ ਸ਼ਰਮਾ ਨੇ ਸ਼ੁੱਕਰਵਾਰ ਸਵੇਰੇ ਕੋਈ ਜ਼ਹਿਰੀਲਾ ਕੈਮੀਕਲ ਨਿਗਲ ਲਿਆ। ਇਸ ਤੋਂ ਬਾਅਦ ਮਾਂ-ਪੁੱਤ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ, ਪਰ ਡਾਕਟਰੀ ਜਾਂਚ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਸ਼ਾਮ ਨੂੰ ਮਾਂ-ਪੁੱਤ ਨੇ ਵੀ ਉਕਤ ਕੈਮੀਕਲ ਨਿਗਲ ਕੇ ਖੁਦਕੁਸ਼ੀ ਕਰ ਲਈ।

ਸੁਸਾਈਡ ਨੋਟ ‘ਚ ਸਹੁਰਿਆਂ ‘ਤੇ ਲੱਗੇ ਦੋਸ਼

ਪੁਲਿਸ ਨੇ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਹੈ। ਇਸ ਵਿੱਚ ਸੁਰਿੰਦਰ ਸ਼ਰਮਾ ਨੇ ਲਿਖਿਆ ਹੈ ਕਿ ਉਸ ਦਾ ਸਹੁਰਾ, ਸੱਸ, ਦੋ ਸਾਲੀਆਂ ਅਤੇ ਜੀਜਾ ਉਸ ਨੂੰ ਕੁੱਟਮਾਰ ਕਰਨ ਸਮੇਤ ਧਮਕੀਆਂ ਦਿੰਦੇ ਸਨ। ਇਸ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਖੁਦਕੁਸ਼ੀ ਨੋਟ ਅਤੇ ਸੈਕਟਰ-48 ਦੇ ਰਹਿਣ ਵਾਲੇ ਰਮੇਸ਼ ਕੁਮਾਰ ਸ਼ਰਮਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸਹੁਰਾ ਮੇਹਰ ਚੰਦ, ਸੱਸ ਸ਼ਾਂਤੀ ਦੇਵੀ, ਬੇਟੀਆਂ ਰੇਖਾ ਅਤੇ ਅੰਜੂ ਅਤੇ ਜੀਜਾ ਦੀਪਕ ਵਜੋਂ ਹੋਈ ਹੈ।

ਪਰਿਵਾਰ ਤਿੰਨਾਂ ਦਾ ਸੰਸਕਾਰ ਇੱਕੋ ਸਮੇਂ ਕਰੇਗਾ

ਸੁਰਿੰਦਰ ਸ਼ਰਮਾ ਦੀ ਖੁਦਕੁਸ਼ੀ ਤੋਂ ਬਾਅਦ ਰਿਸ਼ਤੇਦਾਰ ਘਰ ਪਹੁੰਚ ਗਏ ਸਨ। ਫਿਰ ਸ਼ਾਮ ਨੂੰ ਮਾਂ-ਪੁੱਤ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਕਿਸੇ ਰਿਸ਼ਤੇਦਾਰ ਨੇ ਪੁਲਸ ਕੰਟਰੋਲ ਰੂਮ ‘ਤੇ ਮਾਮਲੇ ਦੀ ਸੂਚਨਾ ਦਿੱਤੀ। ਪਰਿਵਾਰ ਵਿੱਚ ਸਿਰਫ਼ ਤਿੰਨ ਵਿਅਕਤੀ ਸਨ। ਐਸਐਚਓ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਮਾਂ-ਪੁੱਤ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਤਿੰਨਾਂ ਦਾ ਅੰਤਿਮ ਸੰਸਕਾਰ ਇੱਕੋ ਸਮੇਂ ਕੀਤਾ ਜਾਵੇਗਾ।

Exit mobile version