Punjab

ਗੈਸ ਚੜ੍ਹਨ ਨਾਲ ਵਾਪਰਿਆ ਹਾਦਸਾ,ਤਿੰਨ ਦੀ ਮੌ ਤ, ਦੋ ਗੰਭੀਰ ਜ਼ਖ਼ਮੀ

‘ਦ ਖ਼ਾਲਸ ਬਿਊਰੋ :ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਇਲਾਕੇ ਦੇ ਪਿੰਡ ਨੌਰੰਗਾਬਾਦ ਵਿੱਚ ਵਿੱਚ ਗੈਸ ਚੜਨ ਦਾ ਹਾਦਸਾ ਵਾਪਰਨ ਕਾਰਣ ਤਿੰਨ ਵਿਅਕਤੀਆਂ ਦੀ ਮੌ ਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪਿੰਡ ਵਿੱਚ ਸਥਿਤ ਕੈਟਲ ਫੀਡ ਪਲਾਂਟ ਦੀ ਬੇਸਮੈਂਟ ਵਿੱਚ ਪੈਦਾ ਹੋਈ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਇਆ,ਜਿਸ ਕਾਰਣ ਸੰਚਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌ ਤ ਹੋ ਗਈ। ਮਰਨ ਵਾਲਿਆਂ ਵਿੱਚ ਚਾਚਾ-ਭਤੀਜਾ ਵੀ ਸ਼ਾਮਲ ਹਨ। ਉਨ੍ਹਾਂ ਦੇ ਇੱਕ ਸਾਥੀ ਸਮੇਤ ਦੋ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਹਨ । ਸੂਚਨਾ ਮਿਲਦੇ ਸਾਰ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ – ਆਪ ਵਿਧਾਇਕ ਮਨਜਿੰਦਰ ਸਿੰਘ ਸਿੱਧੂ ਲਾਲਪੁਰਾ ਅਤੇ ਹੋਰ ਆਗੂ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚ ਗਏ। ਪ੍ਰਸ਼ਾਸਨ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪਿੰਡ ਮੱਲਮੋਹਰੀ ਦੇ ਰਹਿਣ ਵਾਲੇ ਦਿਲਬਾਗ ਸਿੰਘ ਤੇ ਜਗਰੂਪ ਸਿੰਘ ਦੀ ਪਿੰਡ ਨੌਰੰਗਾਬਾਦ ਵਿੱਚ ਪਸ਼ੂਆਂ ਦੇ ਚਾਰੇ ਦੀ ਸਾਂਝੀ ਫੈਕਟਰੀ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਵਰਕਰ ਪਸ਼ੂਆਂ ਦੇ ਚਾਰੇ ਵਿੱਚ ਗੁੜ ਦਾ ਪੱਧਰ ਚੈੱਕ ਕਰਨ ਲਈ ਬੇਸਮੈਂਟ ਵਿੱਚ ਗਿਆ ਪਰ ਉਥੇ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਉਸ ਦੀ ਮੌਕੇ ’ਤੇ ਹੀ ਮੌ ਤ ਹੋ ਗਈ।ਇਸ ਹਾਦਸੇ ਬਾਰੇ ਪਤਾ ਲੱਗਣ ਤੇ ਜਦੋਂ ਫੈਕਟਰੀ ਮਾਲਕ ਦਿਲਬਾਗ ਸਿੰਘ ਤਹਿਖ਼ਾਨੇ ਵਿੱਚ ਜਾ ਕੇ ਪੜਤਾਲ ਕਰਨ ਗਿਆ ਤਾਂ ਉਸ ਨੂੰ ਵੀ ਜ਼ਹਿਰੀਲੀ ਗੈਸ ਚੜ੍ਹ ਗਈ ਅਤੇ ਉਸ ਦੀ ਵੀ ਮੌ ਤ ਹੋ ਗਈ।ਕੈਟਲ ਫੀਡ ਪਲਾਂਟ ਦੇ ਬੇਸਮੈਂਟ ਵਿੱਚ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਇਸੇ ਦੌਰਾਨ ਫੈਕਟਰੀ ਵਿੱਚ ਕੰਮ ਕਰਨ ਵਾਲਾ 55 ਸਾਲਾ ਹਰਭਜਨ ਸਿੰਘ ਦੀ ਵੀ ਦੋਵਾਂ ਨੂੰ ਕੱਢਣ ਦੀ ਕੋਸ਼ਿਸ਼ ਦੋਰਾਨ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌ ਤ ਹੋ ਗਈ। ਦੋ ਜਾਣਿਆਂ ਦੀ ਗੈਸ ਚੱੜਨ ਨਾਲ ਹਾਲਤ ਵਿਗੜ ਗਈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ।

Comments are closed.