The Khalas Tv Blog Punjab ਕਾਰ-ਟਰਾਲੀ ਦੀ ਟੱਕ ਰ ‘ਚ ਤਿੰਨ ਮ ਰੇ,ਦੋ ਜ਼ ਖਮੀ
Punjab

ਕਾਰ-ਟਰਾਲੀ ਦੀ ਟੱਕ ਰ ‘ਚ ਤਿੰਨ ਮ ਰੇ,ਦੋ ਜ਼ ਖਮੀ

‘ਦ ਖਾਲਸ ਬਿਉਰੋ : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 54 ‘ਤੇ ਅਜ ਓਦੋਂ ਇਕ ਸੜਕ ਹਾ ਦਸਾ ਵਾਪਰ ਗਿਆ।ਪਿੰਡ ਠੱਠੀਆਂ ਮਹੰਤਾ ਨੇੜੇ ਇਕ ਕਾਰ ਟਰਾਲੀ ਨਾਲ ਟਕ ਰਾ ਗਈ।ਜਿਸ ਵਿਚ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌ ਤ ਹੋ ਗਈ, ਜਦਕਿ ਨੂੰਹ ਅਤੇ ਪੁੱਤਰ ਜ਼ ਖਮੀ ਹੋ ਗਏ। ਦੋਵਾਂ ਜ਼ਖ਼ ਮੀਆਂ ਨੂੰ ਹਸਪਤਾਲ ਵਿਚ ਇਲਾਜ਼ ਲਈ ਦਾਖਲ ਕਰਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਹਾਲੀ ਦੇ ਮੁਖੀ ਸਮੇਤ ਪੁਲਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਚੰਨਣ ਸਿੰਘ ਪੁੱਤਰ ਸੋਹਣ ਸਿੰਘ, ਦਵਿੰਦਰ ਕੌਰ ਪਤਨੀ ਚੰਨਣ ਸਿੰਘ, ਅਜੈਪਾਲ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਕਟੋਰੇਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਮੌ ਤ ਹੋ ਗਈ, ਜਦਕਿ ਕਾਰ ਸਵਾਰ ਅਮੋਲਕਦੀਪ ਸਿੰਘ ਪੁੱਤਰ ਚੰਨਣ ਸਿੰਘ ਅਤੇ ਗਗਨਦੀਪ ਕੌਰ ਪਤਨੀ ਅਮੋਲਕਦੀਪ ਸਿੰਘ ਗੰਭੀ ਰ ਜ਼ ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਕਾਰ ਸਵਾਰ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਲਈ ਘਰੋਂ ਨਿਕਲੇ ਸਨ ਕਿ ਰਸਤੇ ‘ਚ ਇਹ ਹਾਦ ਸਾ ਵਾਪਰ ਗਿਆ।

Exit mobile version