ਨਵੰਬਰ 2025 ਦੇ ਅਖੀਰ ਵਿੱਚ ਦੱਖਣ-ਪੂਰਬੀ ਏਸ਼ੀਆ ਅਤੇ ਸ਼੍ਰੀਲੰਕਾ ‘ਤੇ ਇਤਿਹਾਸਕ ਤੌਰ ‘ਤੇ ਦੁਰਲੱਭ ਮੌਸਮੀ ਤਬਾਹੀ ਆਈ। ਇੱਕੋ ਸਮੇਂ ਤਿੰਨ ਗਰਮ ਖੰਡੀ ਚੱਕਰਵਾਤਾਂ (ਜਿਨ੍ਹਾਂ ਵਿੱਚ ਚੱਕਰਵਾਤ ਡਿਟਵਾਹ ਅਤੇ ਤੂਫਾਨ ਸੇਨਯਾਰ ਸ਼ਾਮਲ ਹਨ) ਅਤੇ ਮੌਨਸੂਨ ਦੀ ਭਾਰੀ ਬਾਰਿਸ਼ ਨੇ ਪੰਜ ਦੇਸ਼ਾਂ ਵਿੱਚ ਤਬਾਹੀ ਮਚਾ ਦਿੱਤੀ। ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਦੇਸ਼ ਅਨੁਸਾਰ ਨੁਕਸਾਨ:
- ਥਾਈਲੈਂਡ: ਦੱਖਣੀ ਸੂਬਿਆਂ ਵਿੱਚ 145 ਮੌਤਾਂ, ਕਈ ਥਾਵਾਂ ‘ਤੇ 300 ਸਾਲਾਂ ਵਿੱਚ ਸਭ ਤੋਂ ਵੱਧ ਬਾਰਿਸ਼। ਲੋਕ ਘਰਾਂ ਦੀਆਂ ਛੱਤਾਂ ‘ਤੇ ਫਸ ਗਏ।
- ਇੰਡੋਨੇਸ਼ੀਆ: ਸੁਮਾਤਰਾ ਟਾਪੂ ‘ਤੇ 94 ਤੋਂ ਵੱਧ ਮੌਤਾਂ, ਹੜ੍ਹਾਂ ਕਾਰਨ ਬਚਾਅ ਕਾਰਜ਼ ਰੁਕੇ ਹੋਏ ਹਨ, ਲੋਕ ਭੋਜਨ ਤੋਂ ਵਾਂਝੇ।
- ਸ਼੍ਰੀਲੰਕਾ: ਚੱਕਰਵਾਤ ਡਿਟਵਾਹ ਨੇ ਪੂਰਬੀ ਤੱਟ ‘ਤੇ ਹੜ੍ਹ ਤੇ ਜ਼ਮੀਨ ਖਿਸਕਣ ਨਾਲ 56 ਤੋਂ ਵੱਧ ਮੌਤਾਂ, ਦਰਜਨਾਂ ਲਾਪਤਾ। ਅਧਿਕਾਰੀਆਂ ਨੇ “ਬੇਮਿਸਾਲ ਆਫ਼ਤ” ਦੀ ਚੇਤਾਵਨੀ ਜਾਰੀ ਕੀਤੀ।
- ਮਲੇਸ਼ੀਆ: 2 ਮੌਤਾਂ ਦੀ ਪੁਸ਼ਟੀ, ਪਰ ਵੱਡੇ ਪੱਧਰ ‘ਤੇ ਹੜ੍ਹ।
ਮਾਹਰਾਂ ਮੁਤਾਬਕ ਦੱਖਣ-ਪੂਰਬੀ ਏਸ਼ੀਆ ਦੁਨੀਆ ਦੇ ਸਭ ਤੋਂ ਜਲਵਾਯੂ-ਸੰਵੇਦਨਸ਼ੀਲ ਖੇਤਰਾਂ ਵਿੱਚੋਂ ਇੱਕ ਹੈ। ਜਲਵਾਯੂ ਤਬਦੀਲੀ ਕਾਰਨ ਅਜਿਹੀਆਂ ਅਤਿਅੰਤ ਮੌਸਮੀ ਘਟਨਾਵਾਂ ਦੀ ਬਾਰੰਬਾਰਤਾ ਤੇ ਤੀਬਰਤਾ ਲਗਾਤਾਰ ਵੱਧ ਰਹੀ ਹੈ। ਤਾਜ਼ਾ ਰਿਪੋਰਟਾਂ ਦੱਸਦੀਆਂ ਹਨ ਕਿ ਪੈਰਿਸ ਸਮਝੌਤੇ ਦੇ 45 ਸੂਚਕਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਹੋਇਆ – “ਸਾਰੇ ਸਿਸਟਮ ਲਾਲ ਚੇਤਾਵਨੀ ਦੇ ਰਹੇ ਹਨ”।
View this post on Instagram
ਵਿਸ਼ਲੇਸ਼ਕਾਂ ਦੀ ਚੇਤਾਵਨੀ ਹੈ ਕਿ ਜੇਕਰ ਗਲੋਬਲ ਵਾਰਮਿੰਗ ਰੋਕੀ ਨਾ ਗਈ ਤਾਂ ਸਦੀ ਦੇ ਅੰਤ ਤੱਕ ਇਸ ਖੇਤਰ ਦੀ ਜੀਡੀਪੀ 11% ਤੱਕ ਘਟ ਸਕਦੀ ਹੈ – ਜਦਕਿ ਇਸ ਸੰਕਟ ਨੂੰ ਰੋਕਣ ਲਈ ਸਿਰਫ਼ 1% ਜੀਡੀਪੀ ਦਾ ਨਿਵੇਸ਼ ਲੋੜੀਂਦਾ ਹੈ।

