‘ਦ ਖ਼ਾਲਸ ਬਿਊਰੋ :ਅੰਮ੍ਰਿਤਸਰ ਸ਼ਹਿਰ ਦੇ ਤਿੰਨ ਕਾਂਗਰਸੀ ਕੌਂਸ਼ਲਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ।ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ। ਹਾਲੇ ਕੁਝ ਸਮਾਂ ਪਹਿਲਾਂ ਹੀ ਕਰਮਜੀਤ ਸਿੰਘ ਰਿੰਟੂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫ਼ੜਿਆ ਸੀ ਤੇ ਅੱਜ ਪਰਿਅੰਕਾ ਸ਼ਰਮਾ, ਮਨਦੀਪ ਆਹੁਜਾ ਤੇ ਗੁਰਜੀਤ ਕੌਰ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
