The Khalas Tv Blog Punjab ਲਾਪਤਾ ਤਿੰਨ ਬੱਚੇ ਅੰਮ੍ਰਿਤਸਰ ਤੋਂ ਮਿਲੇ, ਪੁਲਿਸ ਨੇ ਚੁੱਕਿਆ ਪਰਦਾ ਤਾਂ ਸਾਰੇ ਹੋਏ ਹੈਰਾਨ…
Punjab

ਲਾਪਤਾ ਤਿੰਨ ਬੱਚੇ ਅੰਮ੍ਰਿਤਸਰ ਤੋਂ ਮਿਲੇ, ਪੁਲਿਸ ਨੇ ਚੁੱਕਿਆ ਪਰਦਾ ਤਾਂ ਸਾਰੇ ਹੋਏ ਹੈਰਾਨ…

ਮੁਹਾਲੀ : ਡੇਰਾਬੱਸੀ ਸ਼ਹਿਰ ਤੋਂ 3 ਬੱਚਿਆਂ ਦੇ ਗਾਇਬ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਅਤੇ ਸੋਸ਼ਲ ਮੀਡੀਆ ‘ਤੇ ਇਸ ਸਬੰਧ ਵਿੱਚ ਪੋਸਟ ਵੀ ਵਾਇਰਲ ਹੋਈ ਸੀ । ਹੁਣ ਇਹ ਤਿੰਨੋ ਬੱਚੇ ਪੰਜਾਬ ਪੁਲਿਸ ਨੂੰ ਅੰਮ੍ਰਿਤਸਰ ਤੋਂ ਮਿਲ ਗਏ ਹਨ। ਸ਼ਹਿਰ ਡੇਰਾ ਬੱਸੀ ਸਥਿਤ ਸ਼ਕਤੀ ਨਗਰ ਤੋਂ ਤਿੰਨ ਛੋਟੇ ਬੱਚੇ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਏ ਸੀ। ਜਿਹਨਾਂ ਵਿੱਚ ਇਕ ਸਥਾਨਕ ਸਾਬਕਾ ਕੌਂਸਲਰ ਅੰਮ੍ਰਿਤਪਾਲ ਸਿੰਘ ਦਾ ਪੋਤਾ ਵੀ ਸ਼ਾਮਲ ਸੀ। ਇਹ ਤਿੰਨੋ ਬੱਚੇ ਜਨਮ ਦਿਨ ਮਨਾਉਣ ਲਈ ਗਏ ਸਨ,ਜਿਸ ਮਗਰੋਂ ਇਹਨਾਂ ਦਾ ਕੋਈ ਅਤਾ ਪਤਾ ਨਹੀਂ ਸੀ ਪਰ ਇਹ ਤਿੰਨੋਂ ਬੱਚੇ ਤਕਰੀਬਨ 9 ਘੰਟਿਆਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਮਿਲੇ।

ਪਹਿਲਾਂ ਇਹ ਖਦਸ਼ਾ ਜਤਾਇਆ ਜਾ ਕਿਹਾ ਸੀ ਕਿ ਇਹਨਾਂ ਬੱਚਿਆਂ ਨੂੰ ਕੋਈ ਅਗਵਾ ਕਰ ਕੇ ਲੈ ਗਿਆ ਹੈ ਪਰ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਈ ਗੱਲ ਬਹੁਤ ਹੈਰਾਨ ਕਰ ਦੇਣ ਵਾਲੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਅੰਮ੍ਰਿਤਪਾਲ ਸਿੰਘ ਦੇ ਪੋਤੇ ਸੁਰਜੀਤ ਸਿੰਘ ਦਾ ਜਨਮ ਦਿਨ ਸੀ।

ਸੁਰਜੀਤ ਸਿੰਘ ਜੋ ਕਿ ਏਟੀਐੱਸ ਵੈਲੀ ਸਕੂਲ ਵਿੱਚ ਸੱਤਵੀਂ ਕਲਾਸ ਦਾ ਵਿਦਿਆਰਥੀ ਹੈ, ਆਪਣੇ ਦੋ ਦੋਸਤ ਸ਼ੁਕਰਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਨਾਲ ਜਨਮ ਦਿਨ ਦੀ ਪਾਰਟੀ ਕਰਨ ਲਈ ਨਿਕਲਿਆ ਸੀ। ਸੁਰਜੀਤ ਸਿੰਘ ਦੇ ਇਹ ਦੋਵੇਂ ਦੋਸਤ ਸ਼ੁਕਰਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੋਵੇਂ ਜੁੜਵਾਂ ਭਰਾ ਹਨ ਅਤੇ ਡੇਰਾਬੱਸੀ ਨਿਊ ਕੈਬਰਿਜ਼ ਸਕੂਲ ਵਿੱਚ ਨੌਵੀਂ ਕਲਾਸ ਵਿੱਚ ਪੜ੍ਹਦੇ ਹਨ।

ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਦੇਰ ਸ਼ਾਮ ਤੱਕ ਜਦੋਂ ਇਹ ਤਿੰਨੋਂ ਆਪਣੇ ਘਰਾਂ ਨੂੰ ਨਹੀਂ ਵਾਪਸ ਆਏ ਤਾਂ ਮਾਪਿਆਂ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ। ਹੈਰਾਨ-ਪ੍ਰੇਸ਼ਾਨ ਮਾਪਿਆਂ ਨੇ ਪਹਿਲਾਂ ਆਪਣੇ ਪੱਧਰ ’ਤੇ ਬੱਚਿਆਂ ਨੂੰ ਕਾਫੀ ਲਭਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਸਭ ਪਾਸਿਉਂ ਹਾਰ ਕੇ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰਿਆਂ ਨੂੰ ਫਰੋਲਿਆ ਤਾਂ ਪਤਾ ਲਗਾ ਕਿ ਤਿੰਨੇ ਬੱਚਿਆਂ ਨੇ ਦੁਪਹਿਰ ਪੌਣੇ ਦੋ ਵਜੇ ਇੱਕ ਜਗਾ ਪੀਜ਼ਾ ਖਾਧਾ, ਜਿਸ ਮਗਰੋਂ ਉਹ ਬੱਸ ਚੜ੍ਹਦੇ ਦਿਖਾਈ ਦਿੱਤੇ। ਜਿਸ ਮਗਰੋਂ ਪੁਲਿਸ ਪ੍ਰਸ਼ਾਸਨ ਨੇ ਫੌਰਨ ਹਰਕਤ ਵਿੱਚ ਆਉਂਦੇ ਹੋਏ ਫੌਰੀ ਸਾਰੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ। ਦੱਸ ਵਜੇ ਦੇ ਕਰੀਬ ਅੰਮ੍ਰਿਤਸਰ ਪੁਲੀਸ ਚੌਕੀ ਤੋਂ ਸੂਚਨਾ ਮਿਲੀ ਕਿ ਤਿੰਨ ਬੱਚੇ ਉੱਥੋਂ ਮਿਲੇ ਹਨ।
ਦਰਅਸਲ ਇਹ ਬੱਚੇ ਬੱਸ ਵਿੱਚ ਬੈਠ ਕੇ ਅੰਮ੍ਰਿਤਸਰ ਚਲੇ ਗਏ ਸੀ,ਜਿੱਥੇ ਰਾਹਗੀਰਾਂ ਵੱਲੋਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲੀਸ ਨੇ ਉਨ੍ਹਾਂ ਨੂੰ ਚੌਂਕੀ ਵਿੱਚ ਬਿੱਠਾ ਕੇ ਡੇਰਾਬੱਸੀ ਥਾਣੇ ਨੂੰ ਸੂਚਿਤ ਕਰ ਦਿੱਤਾ।

Exit mobile version