India

ਕਲੱਬਹਾਊਸ ‘ਤੇ ਮੁਸਲਿਮ ਔਰਤਾਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਤਿੰਨ ਗ੍ਰਿਫ਼ ਤਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਲੱਬਹਾਊਸ ਮੋਬਾਈਲ ਐਪ ‘ਤੇ ਮੁਸਲਿਮ ਔਰਤਾਂ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੰਬਈ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਬਈ ਸਾਈਬਰ ਪੁਲਿਸ ਨੇ ਇੱਕ ਔਰਤ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਨੂੰ ਦਰਜ ਕਰਨ ਤੋਂ ਬਾਅਦ ਕਾਰਵਾਈ ਕੀਤੀ ਹੈ। ਗ੍ਰਿਫ ਤਾਰ ਲੋਕਾਂ ਦੀ ਪਹਿਚਾਣ ਮੁੰਬਈ ਪੁਲਿਸ ਨੇ ਆਕਾਸ਼, ਜੇਸ਼ਨਵ ਅਤੇ ਯਸ਼ ਪਰਸ਼ਰ ਵਜੋਂ ਦੱਸੀ ਹੈ।

ਗ੍ਰਿਫ ਤਾਰ ਦੋ ਲੋਕਾਂ ਨੂੰ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਗ੍ਰਿਫ ਤਾਰੀ ਤੋਂ ਬਾਅਦ ਸ਼ਿਵ ਸੈਨਾ ਦੀ ਰਾਜ ਸਭਾ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਮੁੰਬਈ ਪੁਲਿਸ ਦੀ ਤਾਰੀਫ਼ ਵਿੱਚ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਕਲੱਬਹਾਊਸ ਮਾਮਲੇ ਵਿੱਚ ਵੀ ਗ੍ਰਿਫ਼ ਤਾਰੀ ਹੋਈ ਹੈ, ਨਫ਼ਰਤ ਨੂੰ ਨਾ ਕਹੋ।

ਦਰਅਸਲ, ਬੁੱਧਵਾਰ ਨੂੰ ਦਿੱਲੀ ਪੁਲਿਸ ਨੇ ਕਲੱਬਹਾਊਸ ਐਪ ਅਤੇ ਗੂਗਲ ਨੂੰ ਪੱਤਰ ਲਿਖ ਕੇ ਇਸ ਐਪ ਦੀ ਆਡੀਓ ਗਰੁੱਪ ਚੈਟ ਦੇ ਆਰਗਨਾਈਜ਼ਰ ਦੀ ਜਾਣਕਾਰੀ ਮੰਗੀ ਸੀ ਜਿਸ ਵਿੱਚ ਮੁਸਲਿਮ ਔਰਤਾਂ ਦੇ ਖ਼ਿਲਾਫ਼ ਇਤਰਾਜ਼ਯੋਗ ਗੱਲਾਂ ਕਹੀਆਂ ਗਈਆਂ ਸਨ।