Punjab

ਕੋਰੋਨਾ ਦੀ ਨੈਗੇਟਿਵ ਰਿਪੋਰਟ ਦੇ ਬਾਵਜੂਦ ‘ਆਪ’ ਦੇ ਤਿੰਨ ਵਿਧਾਇਕਾਂ ਨੂੰ ਸਦਨ ‘ਚ ਦਾਖਲ ਹੋਣ ਤੋਂ ਰੋਕਿਆ, ਧਰਨੇ ‘ਤੇ ਬੈਠੇ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਪੰਜਾਬ ਵਿਧਾਨ ਸਭਾ ਦਾ ਇਜਲਾਸ ਜਾਰੀ ਹੈ ਜਿਸ ਵਿੱਚ ਬਹੁਤ ਹੀ ਘੱਟ ਗਿਣਤੀ ਵਿੱਚ ਵਿਧਾਇਕ ਸ਼ਾਮਿਲ ਹੋਏ ਹਨ। ਆਪਣੀ ਕੋਰੋਨਾ ਨੈਗੇਟਿਵ ਰਿਪੋਰਟ ਨਾਲ ਲੈ ਕੇ ਪਹੁੰਚੇ ‘ਆਮ ਆਦਮੀ ਪਾਰਟੀ’ ਦੇ ਤਿੰਨ ਵਿਧਾਇਕਾ ਨੂੰ ਹਰਪਾਲ ਸਿੰਘ ਚੀਮਾ, ਮੀਤ ਹੇਅਰ ਅਤੇ ਸਰਬਜੀਤ ਕੌਰ ਮਾਣੂੰਕੇ ਨੂੰ ਵਿਧਾਨ ਸਭਾ ਅੰਦਰ ਦਾਖਲ ਨਹੀ ਹੋਣ ਦਿੱਤਾ ਗਿਆ।

 

ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਭਵਨ ਦੇ ਬਾਹਰ ਹੀ ਧਰਨੇ ‘ਤੇ  ਬੈਠ ਗਏ। ਧਰਨੇ ‘ਤੇ ਬੈਠੇ ਆਪ ਵਿਧਾਇਕਾ ਨੇ ਇਲਜ਼ਾਮ ਲਾਇਆ ਹੈ ਕਿ ਜਿਹੜੇ ਸ਼ਰਾਬ ਮਾਫੀਆ ਨੂੰ ਚਲਾ ਰਹੇ ਹਨ ਉਹ ਤਾਂ ਵਿਧਾਨ ਸਭਾ ਦੇ ਅੰਦਰ ਬੈਠੇ ਹਨ।  ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਦੀ ਮਿਲੀ ਭੁਗਤ ਹੈ ਇਸ ਕਰਕੇ ਹੀ ਅਕਾਲੀ ਆਪਣੇ ਘਰਾਂ ‘ਚ ਬੈਠੇ ਹਨ ਅਤੇ ਕਾਂਗਰਸੀ ਸਦਨ ਦੇ ਅੰਦਰ।

 

ਧਰਨੇ ਬੈਠੀ ਆਪ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਤੋਂ ਹੀ ਇੱਕ ਸ਼ਪੈਸ਼ਲ ਸ਼ੈਸਨ ਬੁਲਾਉਣ ਦੀ ਮੰਗ ਕੀਤੀ ਹੈ, ਤਾਂ ਜੋ ਉਹ ਆਪਣੀ ਗੱਲ ਰੱਖ ਸਕਣ।