Punjab

ਕੈਬਨਿਟ ਮੰਤਰੀ ਦਾ ਵਿ ਰੋਧ ਕਰਨ ਵਾਲੇ ਤਿੰਨ ਆਪ ਆਗੂ ਪਾਰਟੀ ਚੋਂ ਕੱਢੇ

ਦ ਖ਼ਾਲਸ ਬਿਊਰੋ : ਆਪ ਆਗੂਆਂ ਨੂੰ ਕੈਬਨਿਟ ਮੰਤਰੀ ਖ਼ਿ ਲਾਫ਼ ਧਰ ਨਾ ਦੇਣਾ ਬਹੁਤ ਮਹਿੰਗਾ ਪਿਆ ਹੈ। ਮਲੋਟ ਵਿਖੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਧਰ ਨਾ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਮੇਤ ਤਿੰਨ ਆਗੂਆਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਆਪ ਆਗੂਆਂ ਵੱਲੋਂ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਦੇ ਘਰ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਕੈਬਨਿਟ ਮੰਤਰੀ ਦੇ ਘਰ ਦੇ ਅੱਗੇ ਇਹ ਧਰਨਾ ਆਪ ਆਗੂਆਂ ਵੱਲੋਂ ਦੋ ਦਿਨ ਤੋਂ ਲਗਾਇਆ ਹੋਇਆ ਸੀ।  ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ।

ਇਸ ਤੋਂ ਨਾਰਾਜ਼ ‘ਆਪ’ ਵਰਕਰਾਂ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮਲੋਟ ਦੇ ਬਲਾਕ ਪ੍ਰਧਾਨ ਪ੍ਰਧਾਨ ਰਾਜੀਵ ਉੱਪਲ, ਮਲੋਟ ਯੂਥ ਵਿੰਗ ਦੇ ਸਕੱਤਰ ਸਾਹਿਲ ਮੋਂਗਾ, ਮਲੋਟ ਯੂਥ ਵਿੰਗ ਦੇ ਸਕੱਤਰ ਗੁਰਮੇਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।