ਚੰਡੀਗੜ੍ਹ : ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਬੰਬੀਹਾ ਗੈਂਗ ਨਾਲ ਸਬੰਧ ਰੱਖਣ ਵਾਲੇ ਜੱਸਾ ਗਰੁੱਪ ਵੱਲੋਂ ਫੇਸਬੁੱਕ ਕਥਿਤ ਰੂਪ ‘ਤੇ ਧਮਕੀ ਦਿੱਤੀ ਗਈ ਹੈ। ਵਾਇਰਲ ਪੋਸਟ ਵਿੱਚ ਜੱਸਾ ਗਰੁੱਪ ਨੇ ਲਿਖਿਆ ਹੈ ਕਿ ‘ਕਰਨ ਔਜਲਾ ਅਤੇ ਸ਼ੈਰੀ ਮਾਨ ਭਾਵੇਂ ਜਿੰਨਾ ਮਰਜ਼ੀ ਸਪੱਸ਼ਟੀਕਰਨ ਦਿੰਦੇ ਰਹਿਣ, ਲਾਰੈਂਸ ਗੈਂਗ ਨਾਲ ਜਿੰਨਾ ਮਰਜ਼ੀ ਨੱਚੋ, ਪਰ ਉਹ ਤੁਹਾਡਾ ਹਿਸਾਬ ਜ਼ਰੂਰ ਸੈਟਲ ਕਰਨਗੇ।’
ਦੱਸ ਦੇਈਏ ਕਿ ਕੈਲੀਫੋਰਨੀਆ ਦੇ ਬੇਕਰਸਫੀਲਡ ‘ਚ ਆਯੋਜਿਤ ਪ੍ਰੋਗਰਾਮ ਦੀ ਵੀਡੀਓ ‘ਚ ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਕਰਨ ਔਜਲਾ ਨਾਲ ਸਟੇਜ ‘ਤੇ ਨਜ਼ਰ ਆਇਆ। ਇਸ ਦੌਰਾਨ ਉਹ ਇਕੱਠੇ ਸੈਲਫੀ ਲੈਂਦੇ ਵੀ ਨਜ਼ਰ ਆਏ। ਉਦੋਂ ਤੋਂ ਬੰਬੀਹਾ ਗੈਂਗ ਦੇ ਸਰਗਨਾ ਸਰਗਰਮ ਹੋ ਗਏ ਹਨ।
ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਜੱਸਾ ਗਰੁੱਪ ਨੇ ਲਿਖਿਆ ਹੈ ਕਿ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ। ਜੀ ਹਾਂ, ਸਾਰੇ ਵੀਰਾਂ ਦੀ ਕੀ ਹਾਲਤ ਹੈ, ਮੈਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸਦੇ ਪਰਿਵਾਰ ਦਾ ਸਮਰਥਨ ਕਰਨ ਦੀ ਬਜਾਏ ਫਾਇਦਾ ਉਠਾਇਆ ਹੈ ਅਤੇ ਮੀਡੀਆ ਨੇ ਲਾਰੈਂਸ ਚੋਰ ਨੂੰ ਇੰਟਰਵਿਊ ਦੇ ਕੇ ਮਸ਼ਹੂਰ ਕਰ ਦਿੱਤਾ ਹੈ। ਹੁਣ ਉਸਦਾ ਚੋਰ ਭਰਾ ਅਨਮੋਲ ਕਰਨ ਔਜਲਾ ਅਤੇ ਸ਼ੈਰੀ ਮਾਨ ਨਾਲ ਡਾਂਸ ਕਰਦਾ ਨਜ਼ਰ ਆ ਰਿਹਾ ਹੈ।’
ਮੇਰੀ ਦੋਹਾਂ ਨੂੰ ਇਕ ਸਲਾਹ ਹੈ ਕਿ ਤੁਹਾਡਾ ਹਿਸਾਬ-ਕਿਤਾਬ ਜ਼ਰੂਰ ਕਰਾਂਗੇ। ਬਾਕੀ ਲਾਰੇਂਸ ਚੋਰ ਕਦੇ ਸਲਮਾਨ ਖਾਨ ਤੇ ਕਦੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ। ਉਸ ਦੇ ਗਰੁੱਪ ਦੇ ਲੋਕ ਧਮਕੀਆਂ ਦੇ ਰਹੇ ਹਨ। ਲਾਰੈਂਸ ਚੋਰ ਯਾਦ ਕਰ ਲੈ ਯਾਦੂ ਯੋਧਾ ਕੋਠਾ ਗੁਰੂ ਵਾਲੇ ਨੇ ਤੇਰਾ ਕੀ ਹਾਲ ਕੀਤਾ ਸੀ ਜਿਸ ਤੋਂ ਤੂੰ ਬਾਅਦ ਨਾਭਾ ਜੇਲ੍ਹ ਵਿੱਚ ਚਲਾਨ ਕੱਟ ਕੇ ਦੂਜੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।
ਗੈਂਗ ਨੇ ਕਿਹਾ ਕਿ ਲਾਰੈਂਸ ਉਹ ਵਿਅਕਤੀ ਹੈ, ਜੋ ਦੂਜੇ ਲੋਕਾਂ ‘ਤੇ ਨਿਰਭਰ ਹੈ। ਉਹ ਖੁਦ ਚੂਹੇ ਵਾਂਗ ਲੁਕ ਜਾਂਦਾ ਹੈ ਅਤੇ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦਾ ਹੈ। ਹੁਣ ਲਾਰੈਂਸ ਦਾ ਭਰਾ ਅਨਮੋਲ ਨੇ ਚੋਰੀ ਛੱਡ ਕੇ ਪੰਜਾਬੀ ਗਾਇਕਾਂ ਨਾਲ ਨੱਚਣਾ ਸ਼ੁਰੂ ਕਰ ਦਿੱਤਾ ਹੈ। ਉਹ ਵੀ ਅਮਰੀਕਾ ਵਿਚ। ਹੁਣ ਗੋਲਡੀ ਬਰਾੜ ਰਹਿ ਗਿਆ ਹੈ। ਕੱਲ੍ਹ ਉਹ ਵੀ ਉਨ੍ਹਾਂ ਨਾਲ ਡਾਂਸ ਕਰਦਾ ਨਜ਼ਰ ਆਵੇਗਾ। ਜੋ ਕੰਮ ਅਮਿਤ ਅਰੋੜਾ ਕਰ ਰਹੇ ਹਨ, ਉਹੀ ਕੰਮ ਇਨ੍ਹਾਂ ਕਲਾਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਬਾਕੀ ਰਹੀ ਗੱਲ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਦੀ, ਅਸੀਂ ਦਿਲਵਾ ਕੇ ਰਹਾਂਗੇ ਅਤੇ ਬਾਕੀ ਹੋਰਾਂ ਨੂੰ ਜੇਲ੍ਹਾਂ ਵਿੱਚ ਕੁੱਟਾਪਾ ਚਾੜ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਤੁਹਾਡੀ ਕੀ ਹੈਸੀਅਤ ਹੈ।
ਮੂਸੇਵਾਲਾ ਕੇਸ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦੇਵੇ। ਬਾਕੀ ਲਾਰੈਂਸ ਅਤੇ ਉਸਦਾ ਗਰੁੱਪ ਇਹ ਨਾ ਸੋਚੋ ਕਿ ਅਸੀਂ ਸਿਰਫ ਪੋਸਟਾਂ ਪਾ ਰਹੇ ਹਾਂ, ਹਿਸਾਬ ਦੇ ਦਿਨ ਉਹਨਾਂ ਨੂੰ ਗੋਲੀਆਂ ਨਾਲ ਬਰਾਬਰ ਕਰ ਦੇਵਾਂਗੇ।
ਗੌਰਤਲਬ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਤਿਹਾੜ ਜੇਲ੍ਹ ਵਿੱਚ ਬੈਠ ਕੇ ਲਾਰੈਂਸ ਨੇ ਰਚੀ ਸੀ। ਇਸ ਤੋਂ ਬਾਅਦ ਉਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਨੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਉਸ ਨੇ ਮੂਸੇਵਾਲਾ ਦੀ ਰੇਕੀ ਕਰਵਾਈ। ਫਿਰ ਉਨ੍ਹਾਂ ਲਈ ਸ਼ੂਟਰਾਂ ਅਤੇ ਹਥਿਆਰਾਂ ਦਾ ਪ੍ਰਬੰਧ ਕੀਤਾ। ਲਾਰੈਂਸ ਨੇ ਆਪਣੇ ਭਰਾ ਨੂੰ ਬਚਾਉਣ ਲਈ ਮੂਸੇਵਾਲਾ ਦਾ ਕਤਲ ਕਰਵਾਉਣ ਤੋਂ ਪਹਿਲਾਂ ਅਨਮੋਲ ਅਤੇ ਭਤੀਜੇ ਸਚਿਨ ਦੇ ਜਾਅਲੀ ਪਾਸਪੋਰਟ ਬਣਾਏ ਅਤੇ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ।