Punjab

ਪੰਜਾਬ ‘ਚ ਹੁਣ ਮੁੜ ਸ਼ੁਰੂ ਹੋ ਸਕਦੀ ਹੈ ਗੈਂ ਗਵਾਰ ! ਕੇਂਦਰ ਦਾ ਵੱਡਾ ਅਲਰਟ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕ ਤਲ ਕਾਂ ਡ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂ ਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਨੂੰ ਵੱਡਾ ਅਲਰਟ ਜਾਰੀ ਕੀਤਾ ਹੈਲ । ਪੰਜਾਬ ਦੇ ਡੀਜੀਪੀ ਨੂੰ ਲਿਖੀ ਚਿੱਠੀ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਖਦਸ਼ਾ ਜਤਾਇਆ ਹੈ ਕਿ ਬੰਬੀਹਾ ਗੈਂ ਗ ਮੂਸੇਵਾਲਾ ਦਾ ਬਦਲਾ ਲੈਣ ਲਈ ਪੇਸ਼ੀ ਦੌਰਾਨ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆਂ ‘ਤੇ ਹ ਮਲਾ ਕਰ ਸਕਦਾ ਹੈ।  ਬੰਬੀਹਾ ਗੈਂ ਗ ਦੀ ਤਾਜ਼ਾ ਧਮ ਕੀ ਵੀ ਗ੍ਰਹਿ ਮੰਤਰਾਲੇ ਦੇ ਇਸ ਸ਼ੱਕ ਨੂੰ ਪੁਖਤਾ ਕਰਦੀ ਹੈ। ਪੰਜਾਬ ਪੁਲਿਸ ਪਹਿਲਾਂ ਹੀ ਦੋਵੇ ਗੈਂ ਗਸਟਰਾਂ ਨੂੰ ਬੁਲਟ ਪਰੂਫ ਗੱਡੀ ਵਿੱਚ ਪੇਸ਼ੀ ਦੌਰਾਨ ਲੈ ਕੇ ਆਉਂਦੀ ਹੈ, ਇਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਇਤਰਾਜ਼ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਉਸ ਦੇ ਪੁੱਤਰ ਦੇ ਕਾਤ ਲਾਂ ਨੂੰ ਸਰਕਾਰ ਕਿਉਂ ਸੁਰੱਖਿਆ ਦੇ ਰਹੀ ਹੈ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਬੰਬੀਹਾ ਗੈਂ ਗ ਦੀ ਧ ਮਕੀ

ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਬੰਬੀਹਾ ਗੈਂ ਗ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਧ ਮਕੀ ਦਿੱਤੀ ਹੈ, ਬੰਬੀਹਾ ਗੈਂ ਗ ਨੇ ਲਿਖਿਆ ਕਿ ਉਹ ਗੋਲਡੀ ਬਰਾੜ ਅਤੇ ਗਾਇਕ ਮਨਕੀਰਤ ਔਲਖ ਤੋਂ ਬਦਲਾ ਲੈਣਗੇ ਭਾਵੇ ਉਸ ਦੇ ਲ਼ਈ ਜਿੰਨਾਂ ਮਰਜ਼ੀ ਸਮਾਂ ਲੱਗ ਜਾਵੇ ਸਿਰਫ਼ ਇੰਨਾਂ ਹੀ ਨਹੀਂ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਬੰਬੀਹਾ ਗੈਂ ਗ ਨੇ ਕਿਹਾ ਜਿਹੜੇ ਲੋਕ ਵੀ ਉਨ੍ਹਾਂ ਦਾ ਸਾਥ ਦੇਣਗੇ ਉਹ ਸਭ ਮਰਨ ਗੇ। ਬੰਬੀਹਾ ਗੈਂ ਗ ਨੇ ਪਹਿਲਾਂ ਹੀ ਮੂਸੇਵਾਲਾ ਦੇ ਕ ਤਲ ਦਾ ਬਦਲਾ ਲੈਣ ਦੀ ਧਮ ਕੀ ਦਿੱਤੀ ਸੀ,ਇਸ ਤੋਂ ਬਾਅਦ ਹੁਣ ਸੂਬੇ ਵਿੱਚ ਗੈਂ ਗਵਾਰ ਦਾ ਖਦਸ਼ਾ ਵੱਧ ਗਿਆ ਹੈ,ਮੂਸੇਵਾਲਾ ਦੇ ਕਤ ਲ ਦੇ ਬਾਅਦ ਲਾਰੈਂਸ ਅਤੇ ਬੰਬੀਹਾ ਗੈਂਗ ਆਹਮੋ-ਸਾਹਮਣੇ ਆ ਚੁੱਕੇ ਹਨ ।

ਪੰਜਾਬੀ ਗਾਇਕ ਮਨਕੀਰਤ ਔਲਖ

ਬਬੀਹਾ ਗੈਂਗ ਦੀ ਸੋਸ਼ਲ ਮੀਡੀਆ ਪੋਸਟ

ਬਬੀਹਾ ਗੈਂ ਗ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ‘ਵੱਡਾ ਪਾਪ ਕੀਤਾ, ਮੌ ਤ ਦੇ ਬਾਅਦ ਵੀ ਮੁਆਫੀ ਨਹੀਂ, ਬੰਬੀਹਾ ਗੈਂ ਗ ਨੇ ਕਿਹਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜੋ ਵੀ ਕਿਹਾ ਹੈ ਅਸੀਂ ਉਸ ਦੀ ਹਿਮਾਇਤ ਕਰਦੇ ਹਾਂ। ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨ ਸ਼ਾ ਵੇਚਣ ਦੇ ਲਈ ਬੰਦੇ ਮਰਵਾ ਉਂਦਾ ਹਨ। ਸਾਰਿਆਂ ਨੇ ਨੋਟ ਕੀਤਾ ਹੋਵੇਗਾ ਜਿਸ ਦਿਨ ਸਿੱਧੂ ਦਾ ਕਤ ਲ ਹੋਇਆ ਉਸ ਦਿਨ ਸਿੰਗਰ ਦਾ ਨਾਂ ਆਇਆ ਸੀ ਜਿਸ ਨੂੰ ਹੁਣ ਤੱਕ ਲੁਕਾਇਆ ਗਿਆ। ਗੋਲਡੀ ਬਰਾੜ ਨੇ ਉਸ ਦਿਨ ਕੋਈ ਪੱਖ ਨਹੀਂ ਰੱਖਿਆ। ਅਸੀਂ ਅੱਜ ਵੀ ਕਲੀਅਰ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਕ ਤਲ ਦਾ ਬਦਲਾ ਜ਼ਰੂਰ ਹੋਵੇਗਾ ਜਿੰਨਾਂ ਮਰਜ਼ੀ ਟਾਇਮ ਲੱਗ ਜਾਵੇ, ਮਨਕੀਰਤ ਔਲਖ ਸਾਡਾ ਵੀ ਦੋਸ਼ੀ ਹੈ ਅਤੇ ਸਾਡੀ ਲਿਸਟ ਵਿੱਚ ਸਭ ਤੋਂ ਉੱਤੇ ਹੈ’।