India

PM ਮੋਦੀ ਦੇ ਗੁਜਰਾਤ ਦੌਰੇ ਤੋਂ ਪਹਿਲਾਂ ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਗੁਜਰਾਤ : ਇੱਕ ਵਾਰ ਫਿਰ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਦੌਰੇ ਤੋਂ ਪਹਿਲਾਂ, ਇੰਡੀਗੋ ਦੀ ਗੋਆ ਵਡੋਦਰਾ ਫਲਾਈਟ ਨੂੰ ਬੰਬ ਦੀ ਧਮਕੀ ਮਿਲੀ ਅਤੇ ਸੂਰਤ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ।  ਵਡੋਦਰਾ ਹਵਾਈ ਅੱਡੇ ‘ਤੇ ਅੱਜ ਹਾਈ ਅਲਰਟ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸਵੇਰੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੇ ਨਾਲ ਵਡੋਦਰਾ ਪਹੁੰਚਣਗੇ।

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵਡੋਦਰਾ ਪਹੁੰਚ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸਵੇਰੇ ਵਡੋਦਰਾ ਪਹੁੰਚ ਰਹੇ ਹਨ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੇ ਦੌਰੇ ਨੂੰ ਲੈ ਕੇ ਵਡੋਦਰਾ ਹਾਈ ਅਲਰਟ ‘ਤੇ ਹੈ।